101 ਸਾਲ ਦੀ ਬੇਬੇ ਨੇ ਜਿੱਤਿਆ ਸੋਨੇ ਦਾ ਤਮਗਾ

maan kaurਨਿਊਜ਼ੀਲੈਂਡ ਵਿਚ 9ਵੀਂਆਂ ‘ਵਰਲਡ ਮਾਸਟਰਜ਼ ਗੇਮਜ਼’ 21 ਅਪ੍ਰੈਲ ਤੋਂ ਜਾਰੀ ਹਨ। ਸੋਮਵਾਰ ਸਵੇਰੇ 100 ਮੀਟਰ ਦੌੜ ਦੇ ਹੋਏ ਮੁਕਾਬਲਿਆਂ ਵਿਚ 100 ਸਾਲ ਉਮਰ ਦੇ ਵਰਗ ਵਿਚ ਚੰਡੀਗੜ੍ਹ ਤੋਂ ਪੁੱਜੀ ਬੇਬੇ ਮਾਨ ਕੌਰ ਨੇ ਸੋਨ ਤਮਗਾ ਜਿੱਤ ਕੇ ਜਿੱਥੇ ਖੇਡ ਮੈਦਾਨ ਦੇ ਲਾਲ ਰੰਗ ਦੇ ਰੇਸਿੰਗ ਟਰੈਕ ਵਿਚ ਤਿੰਨ ਰੰਗਾ ਭਾਰਤੀ ਝੰਡਾ ਲਹਿਰਾ ਅਤੇ ਨੱਚ ਕੇ ਖੁਸ਼ੀ ਪ੍ਰਗਟ ਕੀਤੀ। ਮਾਨ ਕੌਰ ਇਨ੍ਹਾਂ ਵਰਲਡ ਮਾਸਟਰਜ਼ ਗੇਮਾਂ ਵਿਚ ਸਭ ਤੋਂ ਜ਼ਿਆਦਾ ਉਮਰ ਦੀ ਅਥਲੀਟ ਹੈ।
ਭਾਰਤ ਦੀ 101 ਸਾਲ ਦੀ ਦੌੜਾਕ ਮਾਨ ਕੌਰ ਨੇ ਵਿਸ਼ਵ ਮਾਸਟਰਜ਼ ਖੇਡਾਂ ਵਿੱਚ 100 ਮੀਟਰ ਦੀ ਦੌੜ ’ਚ ਸੋਨੇ ਦਾ ਤਮਗਾ ਜਿੱਤ ਲਿਆ, ਜੋ ਉਸ ਦੇ ਕੈਰੀਅਰ ਦਾ 17ਵਾਂ ਸੋਨੇ ਦਾ ਮੈਡਲ ਹੈ। ਚੰਡੀਗੜ੍ਹ ਵਾਸੀ ਮਾਨ ਕੌਰ ਨੇ ਇਕ ਮਿੰਟ 14 ਸੈਕਿੰਡ ’ਚ ਦੌੜ ਪੂਰੀ ਕੀਤੀ ਅਤੇ ਉਸ ਨੇ ਉਸੈਨ ਬੋਲਟ ਦੇ 2009 ’ਚ ਬਣਾਏ ਗਏ 100 ਮੀਟਰ ਦੇ ਵਿਸ਼ਵ ਰਿਕਾਰਡ ਤੋਂ 64.42 ਸੈਕਿੰਡ ਦਾ ਵੱਧ ਸਮਾਂ ਲਿਆ। ਸਟੇਡੀਅਮ ’ਚ ਹਾਜ਼ਰ ਲੋਕਾਂ ਨੇ ਮਾਨ ਕੌਰ ਨੂੰ ਪੂਰੀ ਹਮਾਇਤ ਦਿੱਤੀ।