100 ਮੀਲ ਦੀ ਸਪੀਡ ਉੱਤੇ ਦੌੜਿਆ ਭਾਫ ਵਾਲਾ ਇੰਜਣ

steam engine uk
* 50 ਸਾਲ ਪਹਿਲਾਂ 75 ਮੀਲ ਪ੍ਰਤੀ ਘੰਟਾ ਦੀ ਵੱਧ ਤੋਂ ਵੱਧ ਸਪੀਡੀ ਸੀ
ਲੰਡਨ, 14 ਅਪ੍ਰੈਲ (ਪੋਸਟ ਬਿਊਰੋ)- ਕਰੀਬ 50 ਸਾਲ ਪਿੱਛੋਂ ਬ੍ਰਿਟੇਨ ‘ਚ ਭਾਫ ਇੰਜਣ ਵਾਲੀ ਰੇਲ ਗੱਡੀ ਸੌ ਮੀਲ (141 ਕਿਲੋਮੀਟਰ) ਪ੍ਰਤੀ ਘੰਟੇ ਦੀ ਰਫਤਾਰ ਨਾਲ ਦੌੜੀ ਹੈ। ਬ੍ਰਿਟੇਨ ਵਿੱਚ ਭਾਫ ਇੰਜਣ ਨਾਲ ਚੱਲਦੀਆਂ ਗੱਡੀਆਂ ਨੂੰ ਮੇਨ ਲਾਈਨ ਰੇਲਵੇ ਨੈੱਟਵਰਕ ਤੋਂ 1960 ਦੇ ਦਹਾਕੇ ਵਿੱਚ ਹਟਾਇਆ ਗਿਆ ਸੀ। ਇਸ ਪਿੱਛੋਂ ਸੰਭਾਲੇ ਗਏ ਭਾਫ ਇੰਜਣਾਂ ਲਈ 75 ਮੀਲ (121 ਕਿਲੋਮੀਟਰ) ਪ੍ਰਤੀ ਘੰਟਾ ਵੱਧ ਤੋਂ ਵੱਧ ਰਫਤਾਰ ਮਿਥੀ ਗਈ ਸੀ। ਸਾਲ 1968 ਦੇ ਬਾਅਦ ਕਿਸੇ ਗੱਡੀ ਨੇ 100 ਮੀਲ ਪ੍ਰਤੀ ਘੰਟਾ ਦੀ ਸਪੀਡ ਹਾਸਲ ਨਹੀਂ ਕੀਤੀ। ਬੀਤੇ ਦਿਨੀਂ ਪੇਪਪਕਾਹਰਨ-ਕਲਾਸ ਏ1 ਭਾਫ ਇੰਜਣ ਟਾਰਨੇਡੋ ਨੇ ਪ੍ਰੀਖਣ ਦੌਰਾਨ ਇਸ ਹੱਦ ਨੂੰ ਛੂਹਿਆ, ਹਾਲਾਂਕਿ ਟੈਸਟ ਤੋਂ ਪਹਿਲਾਂ ਸਪੀਡ ਟੀਚਾ ਨੱਬੇ ਮੀਲ (145 ਕਿਲੋਮੀਟਰ) ਪ੍ਰਤੀ ਘੰਟਾ ਹੀ ਰੱਖਿਆ ਗਿਆ ਸੀ।
ਇਸ ਟੈੱਸਟ ਲਈ ਇਸ ਰੇਲ ਗੱਡੀ ਨੂੰ ਡੋਨਕਾਸਟਰ ਅਤੇ ਨਿਊ ਕੈਸਲ ਵਿਚਾਲੇ ਚਲਾਇਆ ਗਿਆ। ਇਸ ਮੌਕੇ ਲੰਡਨ ਤੋਂ ਐਡਿਨਬਰਾ ਵਿਚਾਲੇ ਇਸ ਨੇ 100 ਮੀਲ ਪ੍ਰਤੀ ਘੰਟਾ ਦੀ ਸਪੀਡ ਨੂੰ ਛੂਹ ਲਿਆ। ਟੈੱਸਟ ਦਾ ਮਕਸਦ ਇਸ ਸਾਲ ਦੇ ਅੰਤ ਤੱਕ ਯਾਤਰੀ ਸੇਵਾ ਲਈ ਟਾਰਨੇਡੋ ਦੀ ਰਫਤਾਰ ਹੱਦ 75 ਮੀਲ ਤੋਂ ਵਧਾ ਕੇ ਨੱਬੇ ਮੀਲ ਕਰਨ ਵਾਲਾ ਟੀਚਾ ਹੈ। ਟਾਰਨੇਡੋ ਦੀ ਖਾਸੀਅਤ ਇਹ ਵੀ ਹੈ ਕਿ ਇਹ ਬ੍ਰਿਟੇਨ ਵਿੱਚ ਕਰੀਬ ਅੱਧੀ ਸਦੀ ਪਿੱਛੋਂ ਤਿਆਰ ਕੀਤੀ ਗਈ ਪਹਿਲੀ ਭਾਫ ਵਾਲੀ ਗੱਡੀ ਹੈ। ਇਸ ਨੂੰ 2008 ਵਿੱਚ ਬਣਾਇਆ ਗਿਆ ਸੀ। ਜੇ ਟਾਰਨੇਡੋ ਦੀ ਸਪੀਡ ਨੱਬੇ ਮੀਲ ਤੱਕ ਰੱਖਣਾ ਸੰਭਵ ਹੋਇਆ ਤਾਂ ਇਹ ਮੇਨਲਾਈਨ ਵਿੱਚ ਚੱਲਣ ਵਾਲੀਆਂ ਹੋਰ ਗੱਡੀਆਂ ਨਾਲ ਚੱਲਣ ਦੇ ਸਮਰੱਥ ਹੋਵੇਗੀ। ਭਾਫ ਇੰਜਣ ਨਾਲ ਚੱਲਣ ਵਾਲੀ ਗੱਡੀ ਦੀ ਸਭ ਤੋਂ ਤੇਜ਼ ਸਪੀਡ ਦਾ ਰਿਕਾਰਡ (126 ਮੀਲ) 203 ਕਿਲੋਮੀਟਰ ਪ੍ਰਤੀ ਘੰਟੇ ਦਾ ਹੈ। ਬ੍ਰਿਟੇਨ ਦੀ ਮੇਨ ਰੇਲਵੇ ਲਾਈਨ ‘ਤੇ 1938 ਵਿੱਚ ਮਲਾਰਡ ਨੇ ਇਹ ਰਿਕਾਰਡ ਬਣਾਇਆ ਸੀ।