ਅੱਜ-ਨਾਮਾ

pannu2881
ਮੁੜ-ਮੁੜ ਮੀਟਿੰਗਾਂ ਸੋਨੀਆ ਲਾਈ ਜਾਂਦੀ,
ਗਿਣਤੀ ਵਾਲਾ ਕੋਈ ਵਧੇ ਨਾ ਜੋੜ ਮੀਆਂ।
ਬਿਨਾਂ ਝਿਜਕ ਤੋਂ ਉਹੀ ਹੁਣ ਆਣ ਰਲਦਾ,
ਲੱਗਦੀ ਜੀਹਨੂੰ ਸਿਆਸੀ ਆ ਲੋੜ ਮੀਆਂ।
ਆਈ ਮਮਤਾ ਤੇ ਖੱਬੇ ਸੀ ਆਏ ਪਹਿਲਾਂ,
ਸਾਂਝੇ ਰਾਹਾਂ ਤੋਂ ਚੁਗਣ ਲਈ ਰੋੜ ਮੀਆਂ।
ਲਾ ਗਈ ਭਾਜਪਾ ਵੀ ਤਿੱਖੜ ਦਾਅ ਓਧਰ,
ਕਈਆਂ ਆਗੂਆਂ ਨੂੰ ਲੈ ਗਈ ਤੋੜ ਮੀਆਂ।
ਠਈਆ-ਠੱਪਾ ਕੁਝ ਹੁੰਦਾ ਨਾ ਨਜ਼ਰ ਆਵੇ,
ਪੁਰਾਣੇ ਛੱਪਰ ਦੀ ਛੱਤ ਜਿਹੀ ਚੋਈ ਜਾਂਦੀ।
ਨਹੀਂਓਂ ਘਟਦਾ, ਨਾ ਟੱਬਰ ਦਾ ਹੋਏ ਵਾਧਾ,
ਜੰਮ ਪਈ ਵੇਖ ਪੋਤੀ, ਦਾਦੀ ਮੋਈ ਜਾਂਦੀ।
-ਤੀਸ ਮਾਰ ਖਾਂ