ਅਦਿਤੀ ਰਾਓ ਹੈਦਰੀ ਕੰਪਲੀਟ ਐਕਟਰੈੱਸ

aditi rao hydari
ਅਦਿਤੀ ਰਾਓ ਹੈਦਰੀ ਖੁਦ ਨੂੰ ਕਿਸਮਤ ਵਾਲੀ ਮੰਨਦੀ ਹੈ ਕਿ ਉਸ ਨੂੰ ਫਿਲਮ ਨਿਰਮਾਤਾ ਮਣੀਰਤਨਮ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹੈ। ਫਿਲਮ ਵਿੱਚ ਅਦਿਤੀ ਨੂੰ ਇੱਕ ਅਨੋਖੇ ਤਰੀਕੇ ਨਾਲ ਮਣੀਰਤਨਮ ਦੇ ਸਿਗਨੇਚਰ ਸਟਾਈਲ ‘ਚ ਪੇਸ਼ ਕੀਤਾ ਗਿਆ ਹੈ। ਹੈਦਰਾਬਾਦ ਵਿੱਚ ਫਿਲਮ ਦੇ ਮਿਊਜ਼ਿਕ ਲਾਂਚ ਦੇ ਸਮੇਂ ਅਦਿਤੀ ਨੂੰ ਮਿਲੀ ਪ੍ਰਸ਼ੰਸਾ ਤੋਂ ਉਹ ਬਹੁਤ ਉਤਸ਼ਾਹਤ ਦਿਖਾਈ ਦਿੱਤੀ ਅਤੇ ਉਸ ਨੂੰ ਉਤਸ਼ਾਹਤ ਕੀਤਾ ਮਣੀਰਤਨਮ ਦੀ ਪਤਨੀ ਸੁਹਾਸਿਨੀ ਨੇ। ਉਸ ਨੇ ਅਦਿਤੀ ਦੀ ਖੁੱਲ੍ਹੇ ਮਨ ਨਾਲ ਤਾਰੀਫ ਕੀਤੀ ਅਤੇ ਉਸ ਨੂੰ ਕੰਪਲੀਟ ਐਕਟਰੈਸ ਕਿਹਾ।
ਸੁਹਾਸਿਨੀ ਖੁਦ ਇੱਕ ਨੈਸ਼ਨਲ ਐਵਾਰਡ ਜੇਤੂ ਅਭਿਨੇਤਰੀ ਹੈ। ਉਸ ਨੇ ਕਿਹਾ, ‘20 ਸਾਲ ਬਾਅਦ ਮਣੀ ਨੂੰ ਕੋਈ ਕੰਪਲੀਟ ਐਕਟਰੈਸ ਫਿਰ ਮਿਲੀ ਹੈ। ਅਦਿਤੀ ਜਿੰਨੀ ਸੁੰਦਰ ਹੈ, ਉਹ ਓਨੀ ਪ੍ਰਤਿਭਾਸ਼ਾਲੀ ਅਭਿਨੇਤਰੀ ਵੀ ਹੈ। ਮਨੀ ਬਹੁਤ ਜ਼ਿਆਦਾ ਲੱਕੀ ਹੈ, ਜੋ ਉਨ੍ਹਾਂ ਨੂੰ ਅਦਿਤੀ ਮਿਲੀ।’
ਅਦਿਤੀ ਫਿਲਮ ‘ਭੂਮੀ’ ਵਿੱਚ ਸੰਜੇ ਦੱਤ ਦੀ ਬੇਟੀ ਦੀ ਭੂਮਿਕਾ ਨਿਭਾ ਰਹੀ ਹੈ। ਕੀ ਉਹ ਸੰਜੇ ਦੱਤ ਨਾਲ ਕੰਮ ਕਰਨ ਨੂੰ ਲੈ ਕੇ ਘਬਰਾਈ ਸੀ, ਇਸ ਉੱਤੇ ਉਸ ਨੇ ਕਿਹਾ, ‘ਜਦੋਂ ਤੁਸੀਂ ਕਿਸੇ ਫਿਲਮ ਦੀ ਸ਼ੂਟਿੰਗ ਲਈ ਪਹਿਲੇ ਦਿਨ ਸੈੱਟ ‘ਤੇ ਪਹੁੰਚਦੇ ਹੋ ਤਾਂ ਥੋੜ੍ਹੀ ਘਬਰਾਹਟ ਹੁੰਦੀ ਹੀ ਹੈ, ਪਰ ਇਸ ਦੇ ਨਾਲ ਰੋਮਾਂਚ ਦਾ ਅਹਿਸਾਸ ਵੀ ਹੁੰਦਾ ਹੈ।’
ਅਦਿਤੀ ਅਨੁਸਾਰ ਫਿਲਮ ‘ਪਦਮਾਵਤੀ’ ਵਿੱਚ ਰਣਵੀਰ ਸਿੰਘ ਕੰਮ ਕਰਨਾ ਚੰਗਾ ਤਜਰਬਾ ਸੀ, ਕਿਉਂਕਿ ਉਹ ਆਪਣੇ ਸਹਿ ਕਲਾਕਾਰ ਨੂੰ ਮੌਕੇ ਉਤੇ ਉਤਸ਼ਾਹ ਦਿੰਦਾ ਹੈ। ਸੰਜੇ ਲੀਲਾ ਭੰਸਾਲੀ ਵੱਲੋਂ ਨਿਰਦੇਸ਼ਿਤ ਇਸ ਫਿਲਮ ਵਿੱਚ ਰਣਵੀਰ ਨੇ ਅਲਾਊਦੀਨ ਖਿਲਜੀ ਜਦ ਕਿ ਅਦਿਤੀ ਨੇ ਉਸ ਦੀ ਪਤਨੀ ਕਮਲਾ ਦੇਵੀ ਦੀ ਭੂਮਿਕਾ ਨਿਭਾਈ ਹੈ। ਇਸ ‘ਚ ਪਦਮਾਵਤੀ ਦੀ ਭੂਮਿਕਾ ਵਿੱਚ ਦੀਪਿਕਾ ਪਾਦੂਕੋਣ ਹੈ।