ਜ਼ਿੰਦਗੀ ਜਿਊਂਦੀਆਂ ਕੰਧਾਂ

-ਤੇਜਿੰਦਰਪਾਲ ਕੌਰ ਮਾਨ

ਲੋਕ ਕਹਿੰਦੇ ਕੰਧਾਂ ਦੇ ਕੰਨ ਹੁੰਦੇ, ਪਰ
ਮੈਨੂੰ ਇਹ ਜ਼ਿੰਦਗੀ ਜਿਊਂਦੀਆਂ ਲੱਗਦੀਆਂ।

ਜਦ ਕੰਧ ਕੱਢਦੇ, ਬੱਚਿਆਂ ਵਾਂਗੂੰ ਖਿਆਲ ਰੱਖਦੇ।
ਪਾਣੀ ਨਾਲ ਤਰ ਕਰਦੇ, ਖਰਾਬ ਹੋਣ ਤੋਂ ਡਰਦੇ।

ਕਦੇ ਮੈਨੂੰ ਇਹ ਕੰਧਾਂ ਜੁਆਨ ਲੱਗਦੀਆਂ,
ਵਿੱਚ ਖੁਸ਼ੀ ਦੇ ਸਜੀਆਂ ਲੱਗਦੀਆਂ।

ਕਦੇ ਇਹ ਕੰਧਾਂ ਬਿਰਧ ਹੋ ਜਾਂਦੀਆਂ,
ਪਰਦੇਸ ਗਿਆਂ ਨੂੰ ਉਡੀਕਦੀਆਂ ਕੰਧਾਂ।

ਜਦ ਕੋਈ ਘਰ ਦਾ ਜੀਅ ਤੁਰ ਜਾਂਦਾ ਜੱਗ ਤੋਂ,
ਉਦਾਸ ਹੋ ਜਾਂਦੀਆਂ, ਰੋਂਦੀਆਂ ਕੰਧਾਂ।
ਮੈਨੂੰ ਲੱਗਦਾ ਜ਼ਿੰਦਗੀ ਜਿਊਂਦੀਆਂ ਕੰਧਾਂ।