ਜ਼ਿੰਦਗੀ ਇਕ ਸੁਪਨਾ ਹੈ

-ਕਿਦਾਰ ਨਾਥ ਕਿਦਾਰ

ਮੈਂ ਰੋਜ਼ ਹੀ ਯਾਰੋ ਜਿਊਂਦਾ ਹਾਂ,
ਮੈਂ ਰੋਜ਼ ਹੀ ਯਾਰੋ ਮਰਦਾ ਹਾਂ,
ਸਫਰ ਮੈਂ ਆਪਣੀ ਜ਼ਿੰਦਗੀ ਦਾਂ,
ਬਸ ਇਉਂ ਹੀ ਕਰਦਾ ਹਾਂ।

ਜਦ ਨੀਂਦ ਹੈ ਮੈਨੂੰ ਆ ਜਾਂਦੀ,
ਸੁਪਨਿਆਂ ਵਿੱਚ ਖੋ ਜਾਂਦਾ ਹਾਂ,
ਆਪਣੇ ਆਪ ਨੂੰ ਫਿਰ ਮੈਂ
ਇਕ ਹੋਰ ਹੀ ਦੁਨੀਆ ਵਿੱਚ ਪਾਉਂਦਾ ਹਾਂ।

ਇਹ ਕਿੰਨਾ ਗੋਰਖ ਧੰਦਾ ਹੈ
ਸਮਝ ਨਾ ਮੈਨੂੰ ਆਈ ਹੈ,
ਮੈਂ ਸਭ ਕੁਝ ਪਿਛਲਾ ਭੁੱਲ ਜਾਂਦਾ
ਇਕ ਦੁਨੀਆ ਨਵੀਂ ਵਸਾਈ ਹੈ।

ਕੁਝ ਚੰਗੇ ਸੁਪਨੇ ਆਉਂਦੇ ਨੇ
ਕਈ ਬੜੇ ਡਰਾਉਣੇ ਆਉਂਦੇ ਨੇ,
ਫਿਰ ਅੱਭੜਵਾਹੇ ਉਠ ਜਾਂਦਾ
ਇਕ ਡਰ ਜਿਹਾ ਦਿਲ ਵਿੱਚ ਪਾਉਂਦੇ ਨੇ।

ਇਕ ਦਿਨ ਸਭ ਨੇ ਯਾਰੋ
ਬਸ ਸੁਪਨਾ ਹੀ ਹੋ ਜਾਣਾ ਹੈ,
ਇਹ ਜ਼ਿੰਦਗੀ ਵੀ ਇਕ ਸੁਪਨਾ ਹੈ
‘ਕਿਦਾਰḔ ਇਹ ਸਭ ਦਾ ਕਹਿਣਾ ਹੈ।