ਜ਼ਾਇਰਾ ਵਸੀਮ ਫਿਰ ਕਰੇਗੀ ਸਟਰਾਂਗ ਲੜਕੀ ਦਾ ਰੋਲ


ਜ਼ਾਇਰਾ ਵਸੀਮ ਨੇ ਆਮਿਰ ਖਾਨ ਦੀ ਕੰਪਨੀ ਦੀਆਂ ਦੋ ਫਿਲਮਾਂ ‘ਦੰਗਲ’ ਅਤੇ ‘ਸੀਕ੍ਰੇਟ ਸੁਪਰਸਟਾਰ’ ਵਿੱਚ ਕੰਮ ਕੀਤਾ। ਬਾਕਸ ਆਫਿਸ ‘ਤੇ ਇਨ੍ਹਾਂ ਦੋਵਾਂ ਫਿਲਮਾਂ ਨੂੰ ਮਿਲੀ ਸਫਲਤਾ ਦੇ ਬਾਅਦ ਵੀ ਜ਼ਾਇਰਾ ਵਸੀਮ ਨੂੰ ਅਗਲੀ ਫਿਲਮ ਦੇ ਲਈ ਲੰਬਾ ਇੰਤਜ਼ਾਰ ਕਰਨਾ ਪਿਆ। ਉਸ ਦਾ ਇਹ ਇੰਤਜ਼ਾਰ ਪੂਰਾ ਹੋ ਗਿਆ ਹੈ, ਪਰ ਇਥੇ ਇਮੇਜ ਵਿੱਚ ਕੈਦ ਹੋਣ ਦਾ ਖੌਫ ਉਸ ਨੂੰ ਲੱਗਣ ਲੱਗਾ ਹੈ। ਆਪਣੀ ਪਹਿਲੀ ਫਿਲਮ ‘ਦੰਗਲ’ ਵਿੱਚ ਆਮਿਰ ਖਾਨ ਦੀ ਬੇਟੀ ਦਾ ਰੋਲ ਕੀਤਾ, ਜੋ ਸਟਰਾਂਗ ਰੋਲ ਸੀ। ਦੂਸਰੀ ਫਿਲਮ ਵਿੱਚ ਉਸ ਦਾ ਕਿਰਦਾਰ ਅਜਿਹੀ ਬੇਟੀ ਦਾ ਸੀ, ਜੋ ਆਪਣੇ ਸੁਫਨਿਆਂ ਲਈ ਆਪਣੇ ਪਿਤਾ ਨਾਲ ਭਿੜਦੀ ਹੈ। ਇਹ ਵੀ ਸਟਰਾਂਗ ਕਰੈਕਟਰ ਸੀ।
ਉਸ ਨੂੰ ਤੀਸਰੀ ਫਿਲਮ ਮਿਲੀ ਹੈ, ਤਾਂ ਇਸ ਵਾਰ ਪ੍ਰਿਅੰਕਾ ਚੋਪੜਾ ਦੀ ਬੇਟੀ ਦਾ ਰੋਲ ਕਰਨਾ ਹੈ। ਮੁਮਕਿਨ ਹੈ ਕਿ ਫਰਹਾਨ ਅਖਤਰ ਪਰਦੇ ‘ਤੇ ਉਸ ਦੇ ਪਾਪਾ ਦਾ ਰੋਲ ਨਿਭਾਉਣ। ਇਹ ਵੀ ਅਜਿਹੀ ਬੇਟੀ ਦੀ ਕਹਾਣੀ ਹੈ, ਜੋ ਆਪਣੀ ਜ਼ਿੰਦਗੀ ਲਈ ਜੱਦੋਜਹਿਦ ਕਰਦੀ ਹੈ। ਜ਼ਾਇਰਾ ਵਸੀਮ ਨੂੰ ਉਮੀਦ ਸੀ ਕਿ ਦੋ ਫਿਲਮਾਂ ਦੀ ਸਫਲਤਾ ਪਿੱਛੋਂ ਉਸ ਦੇ ਕੋਲ ਰੋਮਾਂਟਿਕ ਲੀਡ ਵਾਲੀਆਂ ਫਿਲਮਾਂ ਦੀ ਲਾਈਨ ਲੱਗ ਜਾਏਗੀ, ਪਰ ਅਜੇ ਤੱਕ ਉਸ ਨੂੰ ਅਜਿਹਾ ਇੱਕ ਵੀ ਆਫਰ ਨਹੀਂ ਆਇਆ ਹੈ। ਘਰ ਬੈਠ ਕੇ ਰੋਮਾਂਟਿਕ ਫਿਲਮ ਦੇਖਣ ਤੋਂ ਬਿਹਤਰ ਹੈ ਕਿ ਬੇਟੀ ਵਾਲਾ ਇੱਕ ਹੋਰ ਰੋਲ ਕਰ ਲਿਆ ਜਾਏ।