ਹੰਬਰ ਵੁਡ ਸੀਨੀਅਰਜ਼ ਕਲੱਬ ਵੱਲੋਂ ਜਗਦੀਸ਼ ਗਰੇਵਾਲ ਸਨਮਾਨਿਤ

Fullscreen capture 822017 83457 AMਹੰਬਰ ਵੁਡ ਸੀਨੀਅਰ ਕਲੱਬ ਵੱਲੋਂ 150ਵੇਂ ਕੈਨੇਡਾ ਡੇਅ ਮੌਕੇ ਰੋਜ਼ਾਨਾ ਛਪਣ ਵਾਲੇ ਅਖਬਾਰ ਕੈਨੇਡੀਅਨ ਪੰਜਾਬੀ ਪੋਸਟ ਦੇ ਮੁੱਖ ਸੰਪਾਦਕ ਜਗਦੀਸ਼ ਸਿੰਘ ਗਰੇਵਾਲ ਨੂੰ ਪਲੇਕ ਨਾਲ ਸਨਮਾਨਿਤ ਕੀਤਾ ਗਿਆ। ਜਗਦੀਸ਼ ਗਰੇਵਾਲ ਕਲੱਬ ਦੇ ਆਨਰੇਰੀ ਮੈਂਬਰ ਹਨ। ਕਲੱਬ ਪ੍ਰਤੀ ਉਨ੍ਹਾਂ ਦੀਆਂ ਸੇਵਾਵਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਜਗਦੀਸ਼ ਗਰੇਵਾਲ ਨੇ ਆਪਣੇ ਪ੍ਰਭਾਵਸ਼ਾਲੀ ਭਾਸ਼ਣ ਵਿਚ ਕੈਨੇਡਾ ਡੇਅ ਮੌਕੇ ਸੀਨੀਅਰਜ਼ ਦੀਆਂ ਸਮੱਸਿਆਵਾਂ ਉਤੇ ਚਾਨਣ ਪਾਇਆ। ਕਲੱਬ ਦੇ ਪ੍ਰਧਾਨ ਜੋਗਿੰਦਰ ਸਿੰਘ ਧਾਲੀਵਾਲ ਨੇ ਜਗਦੀਸ਼ ਗਰੇਵਾਲ ਤੇ ਉਨ੍ਹਾਂ ਨਾਲ ਆਏ ਹੋਏ ਸੱਜਣਾਂ ਨੂੰ ਜੀ ਆਇਆਂ ਆਖਿਆ। ਅਵਤਾਰ ਸਿੰਘ ਬਂੈਸ ਨੇ ਸਟੇਜ ਦੀ ਕਾਰਵਾਈ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਈ। ਕਲੱਬ ਦੇ ਚੇਅਰਮੈਨ ਬਚਿੱਤਰ ਸਿੰਘ ਰਾਏ ਨੇ ਸਾਰਿਆਂ ਦਾ ਧੰਨਵਾਦ ਕੀਤਾ। ਪੋ੍ਰਗਰਾਮ ਦੇ ਅੰਤ ਵਿਚ ਚਾਹ ਪਾਣੀ ਦਾ ਪ੍ਰਬੰਧ ਪ੍ਰੀਤਮ ਸਿੰਘ ਨੇ ਕੀਤਾ।