ਹੰਬਰਵੂਡ ਸੀਨੀਅਰਜ਼ ਕਲੱਬ ਨੇ ਸਮਾਰਟ ਫੌਨ ਦੀ ਟਰੇਨਿੰਗ ਲਈ

IMG_2237ਹੰਬਰਵੁਡ ਸੀਨੀਅਰਜ਼ ਕਲੱਬ ਦੇ ਪ੍ਰਧਾਨ ਜੋਗਿੰਦਰ ਧਾਲੀਵਾਲ ਅਤੇ ਚੇਅਰਮੈਨ ਬਚਿੱਤਰ ਸਿੰਘ ਰਾਏ ਦੇ ਉਦਮ ਸਦਕਾਂ ਕੈਨੇਡਾ ਦੀ ਨਾਨ ਪ੍ਰੋਫਿ਼ਟ ਅਜੈਂਸੀ ਜੀ.ਆਈ.ਡੀ.ਡੀ.ਐਸ ਵਲੋਂ ਸਮਾਰਟ ਹੈ਼ਲਪ ਫਾਰ ਸੀਨੀਅਰਜ਼ ਪ੍ਰੋਗਰਾਮ ਅਧੀਨ ਸਿਖਲਾਈ ਕੈਂਪ ਲਗਾਇਆ ਗਿਆ ਜਿੱਥੇ ਸੀਨੀਅਰਜ਼ ਨੂੰ ਸਮਾਰਟ ਫੋਨ ਸਬੰਧੀ ਟਰੇਨਿੰਗ ਦਿੱਤੀ ਗਈ। ਇਹ ਪੌ੍ਰਗਰਾਮ ਕੈਨੇਡਾ ਦੀ ਸਰਕਾਰ ਵਲੋਂ ਫੰਡ ਕੀਤਾ ਗਿਆ ਹੈ ਅਤੇ ਇਸ ਦਾ ਮਕੱਸਦ ਸੀਨੀਅਰਜ਼ ਦੀ ਨਿਰਭਰਤਾ ਨੂੰ ਘਟਾ ਕੇ ਉਨ੍ਹਾਂ ਨੂੰ ਆਪਣੇ ਉੱਤੇ ਨਿਰਭਰ ਬਣਾਇਆ ਜਾਏ ਅਤੇ ਦੁਰਵਿਵਹਾਰ ਦੀਆਂ ਘਟਨਾਵਾਂ ਨੂੰ ਘਟਾਇਆ ਜਾਵੇ। ਸਾਰੇ ਕਲੱਬ ਦੇ ਮੈਂਬਰਾਂ ਨੇ ਪੂਰੀ ਦਿਲਚਸਪੀ ਨਾਲ ਟਰੇਨਿੰਗ ਲਈ।