ਹੋਮ ਲਾਈਫ ਸਿਲਵਰ ਸਿਟੀ ਨੇ ਦੁਨੀਆਂ ਭਰ ਵਿਚ ਇਤਿਹਾਸ ਸਿਰਜਿਆ: ਐਂਡ੍ਰਿਊ ਸਿਮਰਮੈਨ

ਬਰੈਂਪਟਨ, 3 ਜਨਵਰੀ (ਪੋਸਟ ਬਿਓਰੋ)- ਬੀਤੇ ਦਿਨੀਂ ਬਰੈਂਪਟਨ ਸਥਿਤ ਰੀਅਲ ਇਸਟੇਟ ਦੀ ਬ੍ਰੋਕਰੇਜ ਹੋਮ ਲਾਈਫ ਸਿਲਵਰ ਸਿਟੀ ਵਲੋਂ ਆਪਣੀ ਸਲਾਨਾ ਕ੍ਰਿਸਮਸ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਵਿਚ ਲਗਭਗ 1300 ਲੋਕਾਂ ਨੇ ਼ਿਸ਼ਰਕਤ ਕੀਤੀ। ਜਿਨ੍ਹਾਂ ਵਿਚ ਬ੍ਰੋਕਰੇਜ ਨਾਲ ਜੁੜੇ ਏਜੰਟਸ, ਰਾਜਨੀਤਿਕ ਆਗੂ ਅਤੇ ਸਮਾਜਿਕ ਆਗੂਆਂ ਦੀ ਸ਼ਮੂਲੀਅਤ ਸੀ। ਬਰੈਂਪਟਨ ਸਿਟੀ ਤੋਂ ਮੇਅਰ ਲਿੰਡਾ ਜਾਫ਼ਰੀ, ਮੈਂਬਰ ਪਾਰਲੀਮੈਟ ਰਾਜ ਗਰੇਵਾਲ, ਸੋਨੀਆ ਸਿੱਧੂ, ਕਮਲ ਖਹਿਰਾ, ਰੂਬੀ ਸਹੋਤਾ ਦੇ ਰੀਪ੍ਰੀਜ਼ੈਟੇਟਿਵ, ਐਮਪੀਪੀ ਹਰਿੰਦਰ ਮੱਲ੍ਹੀ, ਸਿਟੀ ਕੌਂਸਲਰ ਗੁਰਪ੍ਰੀਤ ਢਿੱਲੋ, ਐਮਪੀਪੀ ਲਈ ਉਮੀਦਵਾਰ ਸਿਮਰ ਸੰਧੂ ਸਮੇਤ ਹੋਰ ਕਈ ਰਾਜਨੀਤਿਕ ਆਗੂ ਸ਼ਾਮਲ ਸਨ। ਹੋਮ ਲਾਈਫ ਦੇ ਪ੍ਰੈਜ਼ੀਡੈਟ ਐਡ੍ਰਿਊ ਸਿਮਰਮੈਨ ਨੇ ਇਸ ਮੌਕੇ ਉਚੇਚੇ ਤੌਰ `ਤੇ ਹਾਜਰੀ ਲਗਵਾਈ। ਪੰਜਾਬੀ ਪੋਸਟ ਨਾਲ ਗੱਲਬਾਤ ਕਰਦਿਆਂ ਅਤੇ ਸਟੇਜ ਤੋਂ ਸੰਬੋਧਨ ਕਰਦਿਆਂ ਅਂੈਡ੍ਰਿਊ ਸਿਮਰਮੈਨ ਨੇ ਕਿਹਾ ਕਿ ਹੋਮ ਲਾਈਫ਼ ਦੇ ਇਤਿਹਾਸ ਵਿਚ ਹੋਮ ਲਾਈਫ਼ ਸਿਲਵਰ ਸਿਟੀ ਇਹੋ ਜਿਹੀ ਬ੍ਰੋਕਰੇਜ ਹੈ, ਜਿਸ ਨੇ ਇਸ ਤਰ੍ਹਾਂ ਪ੍ਰਫੁੱਲਿਤ ਹੋ ਕੇ ਸਾਡੀਆਂ ਦੁਨੀਆਂ ਭਰ ਵਿਚ ਖੁੱਲੀਆਂ ਬ੍ਰਕਰੇਜਜ਼ ਨੂੰ ਮਾਤ ਪਾ ਦਿੱਤੀ ਹੈ। ਇਸ ਬ੍ਰੋਕਰੇਜ ਦੀ ਸ਼ੁਰੂਆਤ ਜਨਵਰੀ, 2016 ਵਿਚ ਹੋਈ ਸੀ ਤੇ ਪਹਿਲੇ ਸਾਲ 275 ਦੇ ਕਰੀਬ ਅਤੇ ਦੂਸਰੇ ਸਾਲ ਇਹ ਅੰਕੜਾ 400 ਨੂੰ ਪਾਰ ਕਰਕੇ ਬਰੈਪਟਨ ਵਿਚ ਰਜਿਸਟਰਡ ਰੀਅਲ ਇਸਟੇਟ ਕੰਪਨੀਆਂ ਵਿਚੋਂ ਸਭ ਤੋਂ ਅੱਵਲ ਰਹੀ। ਹੋਮ ਲਾਈਫ਼ ਸਿਲਵਰ ਸਿਟੀ ਦੇ ਹਾਰਪ ਗਰੇਵਾਲ ਨੇ ਇਸ ਤਰੱਕੀ ਦਾ ਸਿਹਰਾ ਅਜੀਤ ਗਰਚਾ (ਪ੍ਰੈਜ਼ੀਡੈਟ) ਅਤੇ ਬ੍ਰੋਕਰ ਆਫ ਰਿਕਾਰਡ ਬਲਜੀਤ ਗਰਚਾ ਨੂੰ ਦਿੱਤਾ ਅਤੇ ਕਿਹਾ ਕਿ ਇਹ ਇਨ੍ਹਾਂ ਦੀ ਮਿਹਨਤ ਤੇ ਇਮਾਨਦਾਰੀ ਦਾ ਨਤੀਜਾ ਹੈ। ਅਜੀਤ ਗਰਚਾ ਨੇ ਆਪਣੇ ਸਾਰੇ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਦੱਸਿਆ ਕਿ ਸਾਲ 2018 ਵਿਚ ਅਸੀਂ ਮੇਫੀਲਡ ਐਂਡ ਹਾਈਵੇ 410 ਦੇ ਏਰੀਆ ਵਿਚ ਇਕ ਆਲੀਸ਼ਾਨ ਦਫ਼ਤਰ ਖੋਲਣ ਜਾ ਰਹੇ ਹਾਂ। ਜਿਹੜਾ ਕਿ ਬਰੈਂਪਟਨ ਵਿਚ ਲਗਭਗ ਸਭ ਤੋਂ ਵੱਡਾ ਦਫਤਰ ਹੋਵੇਗਾ। ਉਨ੍ਹਾਂ ਸਾਰੇ ਮੀਡੀਆ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਬ੍ਰੋਕਰੇਜ ਨੂੰ ਪ੍ਰੋਮੋਟ ਕਰਨ ਲਈ ਕੋਈ ਕਸਰ ਨਹੀਂ ਛੱਡੀ। ਕ੍ਰਿਸਮਸ ਪਾਰਟੀ ਦੌਰਾਨ ਮਨੋਰੰਜਨ ਲਈ ਪੇਸ਼ ਹਰ ਆਈਟਮ ਕਮਾਲ ਦੀ ਸੀ। ਇਸ ਵਿਚ ਭਾਵੇਂ ਭੰਗੜਾ ਹੋਵੇ, ਜਾਂ ਬੈਲੇ ਡਾਂਸ ਤੇ ਜਾਂ ਫਿਰ ਰੋਬੋਟ। ਕਲਾਕਾਰਾਂ ਨੇ ਅੱਗ ਦੀਆਂ ਖੇਡਾਂ ਦੀ ਕਲਾਕਾਰੀ ਵੀ ਦਿਖਾਈ। ਇਸ ਮੌਕੇ ਬ੍ਰੋਕਰੇਜ ਵਲੋਂ ਸਾਲ 2017 ਦੇ ਟਾਪ ਏਜੰਟਸ ਨੂੰ ਅਵਾਰਡ ਵੀ ਦਿੱਤੇ ਗਏ। ਸਟੇਜ ਦੀ ਜਿ਼ੰਮੇਵਾਰੀ ਅਤੇ ਮਨੋਰੰਜਨ ਦਾ ਪੂਰਾ ਪ੍ਰਬੰਧ ਰੂਹੀ ਸੂਦ ਅਤੇ ਅਵੀ ਕਲੇਰ ਵਲੋਂ ਕੀਤਾ ਗਿਆ ਸੀ।