‘ਹੈਲੀਕਾਪਟਰ ਇਲਾ’ ਵਿੱਚ ਕਾਜੋਲ


ਅਜੈ ਦੇਵਗਨ ਦੀ ਕੰਪਨੀ ਵਿੱਚ ਕਾਜੋਲ ਨੂੰ ਲੈ ਕੇ ਇੱਕ ਫਿਲਮ ਬਣ ਰਹੀ ਹੈ, ਜਿਸ ਦਾ ਨਾਂਅ ਤੈਅ ਹੋਇਆ ਹੈ ‘ਹੈਲੀਕਾਪਟਰ ਇਲਾ’। ਫਿਲਮ ਵਿੱਚ ਕਾਜੋਲ ਦੇ ਕਰੈਕਟਰ ਦਾ ਨਾਂਅ ਇਲਾ ਹੈ। ਅਜੈ ਦੇਵਗਨ ਇਸ ਫਿਲਮ ਵਿੱਚ ਸਿਰਫ ਨਿਰਮਾਤਾ ਦੇ ਰੂਪ ਵਿੱਚ ਜੁੜੇ ਹਨ। ਫਿਲਮ ਦੀ ਰਿਲੀਜ਼ ਡੇਟ 14 ਸਤੰਬਰ ਤੈਅ ਹੋਈ ਹੈ। ਪਿਛਲੀ ਵਾਰ ਕਾਜੋਲ ਨੂੰ ਧਨੁਸ਼ ਦੀ ਤਮਿਲ ਫਿਲਮ ‘ਵੀ ਆਈ ਪੀ 2’ ਵਿੱਚ ਦੇਖਿਆ ਗਿਆ ਸੀ, ਜੋ ਹਿੰਦੀ ਵਿੱਚ ਡਬ ਕਰ ਕੇ ਰਿਲੀਜ਼ ਹੋਈ ਸੀ।
ਚਰਚਾ ਹੈ ਕਿ ਕਰਣ ਜੌਹਰ ਦੇ ਆਪਣੇ ਨਿਰਦੇਸ਼ਨ ਵਿੱਚ ਸ਼ਾਹਰੁਖ ਖਾਨ-ਕਾਜੋਲ ਦੀ ਜੋੜੀ ਨੂੰ ਕਾਸਟ ਕਰਨ ਵਾਲੇ ਹਨ। ਸ਼ਾਹਰੁਖ ਖਾਨ ਤੇ ਕਾਜੋਲ ਦੀ ਜੋੜੀ ਬਾਲੀਵੁੱਡ ਵਿੱਚ ਸਭ ਤੋਂ ਰੋਮਾਂਟਿਕ ਜੋੜੀਆਂ ‘ਚ ਸ਼ਾਮਲ ਕੀਤੀ ਜਾਂਦੀ ਹੈ। ਕਰਣ ਜੌਹਰ ਨੇ ਵੀ ਇਸ ਜੋੜੀ ਨੂੰ ਆਪਣੀ ਫਿਲਮ ‘ਕੁਛ ਕੁਛ ਹੋਤਾ ਹੈ’, ‘ਕਭੀ ਖੁਸ਼ੀ ਕਭੀ ਗਮ’, ‘ਮਾਈ ਨੇਮ ਇਜ਼ ਖਾਨ’ ਵਿੱਚ ਕਾਸਟ ਕੀਤਾ ਹੈ।