ਹੁਮਾ ਕੁਰੈਸ਼ੀ ਅਤੇ ਰਿਚਾ ਚੱਢਾ ਵਿਚਾਲੇ 36 ਦਾ ਅੰਕੜਾ


ਬਾਲੀਵੁੱਡ ਵਿੱਚ ਧਾਰਨਾ ਹੈ ਕਿ ਇਥੇ ਦੋ ਹੀਰੋਇਨਾਂ ਦੇ ਵਿੱਚ ਦੋਸਤੀ ਘੱਟ ਹੀ ਹੁੰਦੀ ਹੈ, ਖਾਸ ਤੌਰ ‘ਤੇ ਜਦ ਇੱਕ ਹੀ ਫਿਲਮ ਵਿੱਚ ਦੋ ਵੱਡੀਆਂ ਹੀਰੋਇਨਾਂ ਕੰਮ ਕਰ ਰਹੀਆਂ ਹੋਣ, ਤਾਂ ਉਨ੍ਹਾਂ ਦੇ ਵਿੱਚ ਤਣਾਤਣੀ ਦੀਆਂ ਮਸਾਲੇਦਾਰ ਖਬਰਾਂ ਮਿਲਦੀਆਂ ਹਨ। ਕਈ ਵਾਰ ਫਿਲਮ ਰਿਲੀਜ਼ ਹੋ ਜਾਏ, ਤਦ ਵੀ ਤਣਾਤਣੀ ਘੱਟ ਨਹੀਂ ਹੁੰਦੀ। ਅਜਿਹਾ ਹੀ ਕੁਝ ਹੈ ਹੁਮਾ ਕੁਰੈਸ਼ੀ ਅਤੇ ਰਿਚਾ ਚੱਢਾ ਦੇ ਨਾਲ। ਅਨੁਰਾਗ ਕਸ਼ਯਪ ਦੀ ਫਿਲਮ ‘ਗੈਂਗਸ ਆਫ ਵਾਸੇਪੁਰ’ ਵਿੱਚ ਦੋਵਾਂ ਦੇ ਕਰੀਅਰ ਦੀ ਸ਼ੁਰੂਆਤ ਹੋਈ ਸੀ। ਦੋਵਾਂ ਨੂੰ ਤਾਰੀਫਾਂ ਵੀ ਮਿਲੀਆਂ ਅਤੇ ਕਰੀਅਰ ਮਜਬੂਤੀ ਨਾਲ ਅੱਗੇ ਵਧਿਆ।
ਪਹਿਲੀ ਫਿਲਮ ਦੇ ਬਾਅਦ ਹੁਮਾ ਤੇ ਰਿਚਾ ਨੇ ਕਿਸੇ ਫਿਲਮ ਵਿੱਚ ਇਕੱਠੇ ਕੰਮ ਨਹੀਂ ਕੀਤਾ। ਇੰਨਾ ਹੀ ਨਹੀਂ ਦੋਵੇਂ ਇਕੱਠੀਆਂ ਕਿਸੇ ਮੰਚ ‘ਤੇ ਵੀ ਨਜ਼ਰ ਨਹੀਂ ਆਉਂਦੀਆਂ। ਦੋਵਾਂ ਵਿੱਚ ਤਣਾਤਣੀ ਇੰਨੀ ਭਿਆਨਕ ਹੈ ਕਿ ਦੋਵੇਂ ਇੱਕ ਦੂਸਰੇ ਦਾ ਨਾਂਅ ਸੁਣ ਕੇ ਚੁੱਪ ਹੋ ਜਾਂਦੀਆਂ ਅਤੇ ਟਾਪਿਕ ਬਦਲ ਦਿੰਦੀਆਂ ਹਨ। ਹੁਮਾ ਕੁਰੈਸ਼ੀ ਦੀ ਹਾਲ ਹੀ ਵਿੱਚ ਰਜਨੀਕਾਂਤ ਦੇ ਨਾਲ ਫਿਲਮ ‘ਕਾਲਾ’ ਰਿਲੀਜ਼ ਹੋਈ। ਰਿਚਾ ਨੂੰ ਯਾਦ ਹੀ ਨਹੀਂ ਕਿ ਇਸ ਫਿਲਮ ਵਿੱਚ ਹੀਰੋਇਨ ਕੌਣ ਸੀ? ਉਲਟਾ ਉਹ ਕਹਿ ਦੇਂਦੀ ਹੈ ਕਿ ਉਸ ਨੂੰ ਇਸ ਨਾਲ ਮਤਲਬ ਨਹੀਂ। ਹੁਮਾ ਕੁਰੈਸ਼ੀ ਇਹ ਮੰਨ ਲੈਂਦੀ ਹੈ ਕਿ ਹੁਮਾ ਨਾਲ ਉਸ ਦੀ ਦੋਸਤੀ ਕਦੇ ਨਹੀਂ ਹੋਈ। ਹੁਮਾ ਬਾਰੇ ਰਿਚਾ ਦਾ ਜਵਾਬ ਹੁੰਦਾ ਹੈ, ‘ਮੈਂ ਇਥੇ ਹਰ ਕਿਸੇ ਨਾਲ ਦੋਸਤੀ ਕਰਨ ਨਹੀਂ ਆਈ।’
ਹੁਮਾ ਕੁਰੈਸ਼ੀ ਦਾ ਰਿਐਕਸ਼ਨ ਵੀ ਘੱਟ ਨਹੀਂ। ਕੁਝ ਸਮਾਂ ਪਹਿਲਾਂ ਜਦ ਰਿਚਾ ਚੱਢਾ ਦੀ ਫਿਲਮ ‘ਫੁਕਰੇ ਰਿਟਰਨਸ’ ਦੀ ਸਫਲਤਾ ਦੀ ਚਰਚਾ ਸੀ ਤਾਂ ਇਸ ਦਾ ਨਾਂਅ ਸੁਣਦੇ ਹੀ ਹੁਮਾ ਦਾ ਅੰਦਾਜ਼ ਬਦਲ ਗਿਆ ਅਤੇ ਉਸ ਨੇ ਕੁਮੈਂਟ ਕਰਨ ਤੋਂ ਮਨ੍ਹਾ ਕਰ ਦਿੱਤਾ। ਹੁਮਾ ਸਿਰਫ ਇੰਨਾ ਕਹਿੰਦੀ ਹੈ, ‘ਮੇਰੇ ਵੱਲੋਂ ਕਿਸੇ ਨਾਲ ਕੋਈ ਪ੍ਰੋਬਲਮ ਨਹੀਂ, ਪਰ ਜੇ ਕੋਈ ਗੱਲਬਾਤ ਨਾ ਕਰਨਾ ਚਾਹੇ ਤਾਂ ਕੀ ਕੀਤਾ ਜਾ ਸਕਦਾ ਹੈ।’ ਦੋਵਾਂ ਨੂੰ ਪਹਿਲੀ ਵਾਰ ਇੱਕ ਫਿਲਮ ਵਿੱਚ ਲਿਆਉਣ ਲਈ ਅਨੁਰਾਗ ਕਸ਼ਯਪ ਦੇ ਬਾਰੇ ਕਿਹਾ ਜਾਂਦਾ ਹੈ ਕਿ ਉਹ ‘ਗੈਂਗਸ ਆਫ ਵਾਸੇਪੁਰ’ ਦਾ ਤੀਸਰਾ ਭਾਗ ਬਣਾਉਣਾ ਚਾਹੁੰਦੇ ਹਨ, ਜਦ ਕਦੇ ਤੀਸਰਾ ਭਾਗ ਬਣਿਆ ਤਾਂ ਤੈਅ ਹੈ ਕਿ ਹੁਮਾ ਅਤੇ ਰਿਚਾ ਚੱਢਾ ਅਨੁਰਾਗ ਕਸ਼ਯਪ ਦੋਵਾਂ ਵਿੱਚ ਕੋਲਡਵਾਰ ਤੋਂ ਅਣਜਾਣ ਨਹੀਂ ਹਨ, ਪਰ ਉਹ ਇਸ ਨੂੰ ਮਹੱਤਵ ਨਹੀਂ ਦੇਣਾ ਚਾਹੁੰਦੇ। ਉਨ੍ਹਾਂ ਦੇ ਹਿਸਾਬ ਨਾਲ ਇਹ ਦੋਵਾਂ ਦਾ ਆਪਸੀ ਮਾਮਲਾ ਹੈ।