ਹੁਣ ਵਰੁਣ ਧਵਨ ਬਣੇਗਾ ਡਾਇਰੈਕਟਰ

varun dhawan
ਵਰੁਣ ਧਵਨ ਨੇ ਆਪਣੀ ਐਕਟਿੰਗ ਦਾ ਜਲਵਾ ਖੂਬ ਦਿਖਾਇਆ ਹੈ। ਹੁਣ ਉਹ ਚਾਹੁੰਦਾ ਹੈ ਕਿ ਡਾਇਰੈਕਟਰ ਬਣ ਕੇ ਆਪਣੇ ਫੈਨਸ ਦੇ ਦਿਲਾਂ ਉੱਤੇ ਰਾਜ ਕਰੇ। ਵਰੁਣ ਦੇ ਦਿਮਾਗ ਵਿੱਚ ਕੁਝ ਡਿਫਰੈਂਟ ਆਈਡੀਆਜ਼ ਹਨ, ਜਿਨ੍ਹਾਂ ਉੱਤੇ ਉਹ ਕੰਮ ਕਰਨਾ ਚਾਹੁੰਦੇ ਹੈ। ਉਸ ਨੇ ਦੱਸਿਆ, ‘ਮੈਂ ਕੋਈ ਡਾਰਕ ਸਬਜੈਕਟ ਐਕਸਪਲੋਰ ਕਰਨਾ ਚਾਹੁੰਦਾ ਹਾਂ। ਮੈਂ ਇਸ ਉੱਤੇ ਕੁਝ ਲਿਖਣਾ ਵੀ ਸ਼ੁਰੂ ਕਰ ਦਿੱਤਾ ਹੈ। ਮੈਂ ਸ਼ੁਰੂ ਤੋਂ ਕਿਸੇ ਅਜਿਹੇ ਸਬਜੈਕਟ ਦੀ ਭਾਲ ਵਿੱਚ ਸੀ। ਮੇਰੀ ਪਲਾਨਿੰਗ ਹੈ ਕਿ ਮੈਂ ਇਸ ਨੂੰ ਪ੍ਰੋਡਿਊਸ ਕਰਾਂ ਅਤੇ ਇਸ ਵਿੱਚ ਐਕਟਿੰਗ ਵੀ ਕਰਾਂ।’
ਵਰੁਣ ਜੋ ਵੀ ਕਰਦਾ ਹੈ, ਇਸ ਦੇ ਲਈ ਪਹਿਲਾਂ ਆਪਣੇ ਪਾਪਾ ਡੇਵਿਡ ਧਵਨ ਨਾਲ ਡਿਸਕਸ ਕਰਦਾ ਹੈ। ਇਹ ਗੱਲ ਵੱਖਰੀ ਹੈ ਕਿ ਵਰੁਣ ਦੇ ਪਾਪਾ ਨੂੰ ਉਸ ਦੇ ਕੰਮ ਵਿੱਚ ਕਮੀ ਲੱਗਦੀ ਹੈ ਤਾਂ ਉਹ ਉਸ ਨੂੰ ਸਾਫ-ਸਾਫ ਕਹਿ ਦਿੰਦੇ ਹਨ। ਪਾਪਾ ਹੀ ਨਹੀਂ, ਵਰੁਣ ਆਪਣੇ ਮੈਂਟਰ ਕਰਣ ਜੌਹਰ ਨਾਲ ਵੀ ਆਪਣੇ ਪ੍ਰੋਜੈਕਟਸ ਬਾਰੇ ਡਿਸਕਸ ਕਰਦਾ ਹੈ। ਵਰੁਣ ਨੇ ਕਰਣ ਦੀ ਫਿਲਮ ‘ਸਟੂਡੈਂਟ ਆਫ ਦੀ ਈਅਰ’ ਨਾਲ ਬਾਲੀਵੁੱਡ ਡੈਬਿਊ ਕੀਤਾ ਸੀ। ਦੱਸ ਦੇਈਏ ਕਿ ਵਰੁਣ ਦਾ ਭਰਾ ਰੋਹਿਤ ਧਵਨ ਵੀ ਡਾਇਰੈਕਟਰ ਹੈ, ਜਿਸ ਨੇ ਪਿਛਲੇ ਸਾਲ ਵਰੁਣ, ਜਾਨ ਅਬਰਾਹਮ ਅਤੇ ਜੈਕਲੀਨ ਫਰਨਾਂਡੀਜ਼ ਨੂੰ ਲੈ ਕੇ ਫਿਲਮ ‘ਡਿਸ਼ੂਮḔ ਬਣਾਈ ਸੀ।