ਹੁਣ ਮੈਂ ਬਣਾਂਗਾ ਖਲਨਾਇਕ : ਆਯੁਸ਼ਮਾਨ ਖੁਰਾਣਾ


‘ਸ਼ੁਭ ਮੰਗਲ ਸਾਵਧਾਨ’ ਅਤੇ ‘ਬਰੇਲੀ ਕੀ ਬਰਫੀ’ ਦੀ ਚੰਗੀ ਸਫਲਤਾ ਪਿੱਛੋਂ ਆਯੁਸ਼ਮਾਨ ਖੁਰਾਣਾ ਮੁਸਕੁਰਾਉਂਦੇ ਨਹੀਂ ਥੱਕਦੇ। ਵਧੀਆ, ਪਾਜ਼ੀਟਿਵ ਰੋਲ ਨਿਭਾਉਣ ਵਾਲੇ ਐਕਟਰ ਆਯੁਸ਼ਮਾਨ ਨੈਗੇਟਿਵ ਭੂਮਿਕਾ ਕਰਨ ਦੇ ਚਾਹਵਾਨ ਹਨ, ਉਹ ਵੀ ਸਾਧਾਰਨ ਨਹੀਂ, ਬਿਲਕੁਲ ਕਮੀਨੇ ਕਿਸਮ ਦੀ ਨਾਕਾਰਤਮਕ ਭੂਮਿਕਾ। ਪੇਸ਼ ਹਨ ਇਸੇ ਸਿਲਸਿਲੇ ਵਿੱਚ ਆਯੁਸ਼ਮਾਨ ਖੁਰਾਣਾ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ਤੁਸੀਂ ਸਿੰਗਿੰਗ, ਐਕਟਿੰਗ, ਐਂਕਰਿੰਗ, ਰਾਈਟਿੰਗ ਵਿੱਚ ਇੱਕ ਪਛਾਣ ਬਣਾਈ ਹੈ। ਕਿਉਂਕਿ ਤੁਹਾਡੀਆਂ ਦੋ ਫਿਲਮਾਂ ‘ਬਰੇਲੀ ਕੀ ਬਰਫੀ’ ਅਤੇ ‘ਸ਼ੁਭ ਮੰਗਲ ਸਾਵਧਾਨ’ ਹਿੱਟ ਹੋ ਗਈਆਂ ਹਨ। ਅਜਿਹੇ ਵਿੱਚ ਐਕਟਿੰਗ ਤੋਂ ਇਲਾਵਾ ਬਾਕੀ ਚੀਜ਼ਾਂ ਉੱਤੇ ਕਿੰਨਾ ਕੁ ਫੋਕਸ ਕਰ ਪਾਉਂਦੇ ਹੋ?
– ਬਿਲਕੁਲ, ਮੇਰੀ ਜ਼ਿੰਦਗੀ ਵਿੱਚ ਸਭ ਤੋਂ ਅਹਿਮ ਭੂਮਿਕਾ ਐਕਟਿੰਗ ਦੀ ਹੈ। ਐਕਟਿੰਗ ਵਿੱਚ ਵੱਧ ਧਿਆਨ ਕੇਂਦਰਿਤ ਕਰਦਾ ਹਾਂ, ਕਿਉਂਕਿ ਉਹੀ ਇੱਕ ਚੈਪਟਰ ਹੈ, ਜਿਸ ਦੇ ਦੁਆਲੇ ਸਾਰੀਆਂ ਚੀਜ਼ਾਂ ਘੁੰਮਦੀਆਂ ਹਨ। ਮੈਨੂੰ ਸਿੰਗਿੰਗ ਦਾ ਮੌਕਾ ਵੀ ਅਭਿਨੇਤਾ ਬਣਨ ਦੇ ਬਾਅਦ ਮਿਲਿਆ ਹੈ। ਅਭਿਨੇਤਾ ਹਾਂ, ਇਸ ਲਈ ਲੋਕ ਮੇਰੇ ਲੇਖਨ ਨੂੰ ਪਸੰਦ ਕਰਦੇ ਹਨ। ਜਿਸ ਨੂੰ ਕੋਰ ਜਾਬ ਬੋਲਦੇ ਹਨ, ਉਹ ਮੇਰੇ ਲਈ ਐਕਟਿੰਗ ਤੇ ਮਿਊਜ਼ਿਕ ਹੈ। ਦੋਵੇਂ ਪੈਰਰਲ ਪੈਸ਼ਨ ਹੈ, ਜਿਨ੍ਹਾਂ ਨੂੰ ਇੰਜੁਆਏ ਕਰਦਾ ਹਾਂ। ਜੇ ਜ਼ਿੰਦਗੀ ਵਿੱਚ ਇਹ ਪੈਸ਼ਨ ਜਾਬ ਬਣ ਜਾਏ, ਤਾਂ ਤੁਸੀਂ ਉਸ ਤੋਂ ਵੱਧ ਕਿਸਮਤ ਵਾਲੇ ਨਹੀਂ ਹੋ ਸਕਦੇ।
* ਇੱਕ ਐਕਟਰ ਦੇ ਤੌਰ ਉੱਤੇ ਇਸ ਪੈਸ਼ਨ ਤੋਂ ਤੁਹਾਨੂੰ ਬਾਕੀ ਕੰਮਾਂ ਵਿੱਚ ਕਿੰਨੀ ਮਦਦ ਮਿਲਦੀ ਹੈ?
-ਕਾਫੀ ਮਦਦ ਮਿਲਦੀ ਹੈ, ਕਿਉਕਿ ਐਕਟਰ ਦਾ ਕੰਮ ਹੀ ਜ਼ਿੰਦਗੀ ਨੂੰ ਆਬਜ਼ਰਵ ਕਰਨਾ ਹੁੰਦਾ ਹੈ। ਜੀਵਨ ਵਿੱਚ ਜਿੰਨਾ ਆਸਪਾਸ ਦੇ ਲੋਕਾਂ ਨੂੰ ਦੇਖਾਂਗੇ, ਉਨ੍ਹਾਂ ਨਾਲ ਜੁੜਾਂਗੇ, ਓਨਾ ਹੀ ਐਕਟਿੰਗ ਵਿੱਚ ਮਦਦ ਮਿਲੇਗੀ। ਮੈਂ ਜਿਸ ਤਰ੍ਹਾਂ ਦੀਆਂ ਫਿਲਮਾਂ ਕਰਦਾ ਹਾਂ, ਉਹ ਬਹੁਤ ਰੀਅਲ ਹਨ। ਮੈਂ ਅਸਲ ਜ਼ਿੰਦਗੀ ਵਿੱਚ ਅਜਿਹਾ ਹੀ ਹਾਂ। ਬੜਾ ਸਿੰਪਲ ਇਨਸਾਨ ਹਾਂ ਤੇ ਮੈਨੂੰ ਸਿੰਪਲ ਲੋਕ ਜ਼ਿਆਦਾ ਚੰਗੇ ਲੱਗਦੇ ਹਨ। ਮੈਂ ਜਿੰਨਾ ਆਬਜ਼ਰਵ ਕਰਦਾ ਹਾਂ, ਓਨਾ ਹੀ ਆਪਣੀ ਐਕਟਿੰਗ ਵਿੱਚ ਉਸ ਨੂੰ ਇਨਕਾਪੋਰੇਟ ਕਰ ਸਕਦਾ ਹਾਂ। ਓਨਾ ਹੀ ਆਪਣੇ ਗੀਤਾਂ ਨੂੰ ਸਿੰਪਲ ਬਣਾ ਸਕਦਾ ਹਾਂ। ਇਸੇ ਤਰ੍ਹਾਂ ਜੋ ਲਿਖਦਾ ਵੀ ਹਾਂ, ਉਸ ਨਾਲ ਆਮ ਆਦਮੀ ਆਪਣੇ ਆਪ ਨੂੰ ਕੁਨੈਕਟ ਕਰ ਪਾਉਂਦਾ ਹਾਂ।
* ‘ਕੇ ਬੀ ਸੀ’ ਦੇ ਸੈੱਟ ਉੱਤੇ ਤੁਸੀਂ ਅਮਿਤਾਭ ਬੱਚਨ ਨੂੰ ‘ਮੁਖੌਟਾ’ ਨਾਂਅ ਦੀ ਕਵਿਤਾ ਸੁਣਾਈ ਸੀ। ਇਹ ਕਿਸ ਦੀ ਲਿਖੀ ਹੋਈ ਹੈ? ਹੁਣ ਤੱਕ ਤੁਸੀਂ ਕਿੰਨੀਆਂ ਕਵਿਤਾਵਾਂ ਲਿਖੀਆਂ ਹੋਣਗੀਆਂ?
– ਇਹ ਮੇਰੀ ਹੀ ਲਿਖੀ ਹੋਈ ਹੈ। ਮੈਂ ਸਭ ਤੋਂ ਪਹਿਲੀ ਕਵਿਤਾ ਉਦੋਂ ਲਿਖੀ ਸੀ, ਜਦ 9ਵੀਂ ਕਲਾਸ ਵਿੱਚ ਸੀ। ਉਸ ਸਮੇਂ ਹਿੰਦੀ ਕਵਿਤਾ ਦੀ ਪ੍ਰਤੀਯੋਗਤਾ ਹੋਈ ਸੀ। ਉਥੇ ਹਿੰਦੀ ਮੀਡੀਅਮ ਤੋਂ ਗ੍ਰੈਜੂਏਸ਼ਨ, ਪੋਸਟ ਗ੍ਰੈਜੂਏਸ਼ਨ ਕਰਨ ਵਾਲੇ ਬੱਚੇ ਆਏ ਸਨ। ਮੈਂ ਇਕਲੌਤਾ ਅਜਿਹਾ ਬੱਚਾ ਸੀ, ਜੋ ਇੰਗਲਿਸ਼ ਮੀਡੀਅਮ ਵਿੱਚ ਪੜ੍ਹਦਾ ਸੀ ਤੇ ਕਾਨਵੈਂਟ ਸਕੂਲ ਤੋਂ ਆਇਆ ਸੀ। ਇਸ ਪ੍ਰਤੀਯੋਗਤਾ ਵਿੱਚ ਮੈਨੂੰ ਦੂਸਰਾ ਇਨਾਮ ਮਿਲਿਆ ਸੀ। ਹੰਸਰਾਜ ਕਾਲਜ, ਦਿੱਲੀ ਵਿੱਚ ਅਖਿਲ ਭਾਰਤੀ ਵਾਦ-ਵਿਵਾਦ ਪ੍ਰਤੀਯੋਗਤਾ ਹਿੰਦੀ ਵਿੱਚ ਹੁੰਦੀ ਹੈ। ਉਥੇ ਵੀ ਮੈਨੂੰ ਪਹਿਲਾ ਪੁਰਸਕਾਰ ਮਿਲ ਚੁੱਕਾ ਹੈ। ਕਹਿਣ ਦਾ ਮਤਲਬ, ਮੈਨੂੰ ਸ਼ੁਰੂ ਤੋਂ ਹੀ ਹਿੰਦੀ-ਉਰਦੂ ਲਿਖਣ-ਪੜ੍ਹਨ ਦਾ ਸ਼ੌਕ ਹੈ। ਹਿੰਦੀ ਵਿੱਚ ਥੀਏਟਰ ਕਰਦਾ ਹਾਂ, ਤਦ ਆਪਣੇ ਗਾਣੇ ਖੁਦ ਲਿਖਦਾ ਸੀ। ਖਾਸ ਕਰ ਕੇ ਆਪਣੀਆਂ ਕਵਿਤਾਵਾਂ ਦੇ ਜ਼ਰੀਏ, ਜਿੰਨੇ ਸੋਸ਼ਲ ਇਸ਼ਿਊਜ਼ ਹਨ, ਉਨ੍ਹਾਂ ਨੂੰ ਟਾਰਗੇਟ ਕਰਦਾ ਸੀ।
* ਹੁਣ ਤੱਕ ਕਿੰਨੀਆਂ ਕਵਿਤਾਵਾਂ ਲਿਖੀਆਂ ਹੋਣਗੀਆਂ? ਕੀ ਕਦੇ ਇਨ੍ਹਾਂ ਨੂੰ ਕਿਤਾਬ ਦਾ ਰੂਪ ਦੇਣਾ ਚਾਹੋਗੇ?
– ਅਜੇ ਇੰਨੀਆਂ ਕਵਿਤਾਵਾਂ ਨਹੀਂ ਲਿਖੀਆਂ। ਮੈਂ ਗਾਣੇ ਲਿਖੇ ਹਨ ਅਤੇ ਗਾਣਿਆਂ ਦੇ ਨਾਲ-ਨਾਲ ਚਾਰ-ਪੰਜ ਕਵਿਤਾਵਾਂ ਲਿਖੀਆਂ ਹਨ। ਇਹ ਮੇਰੀ ਬਲਾਗ ਉੱਤੇ ਅਪਡੇਟ ਹਨ। ਮੇਰੇ ਟਵਿੱਟਰ ਅਕਾਊਂਟ ਉੱਤੇ ਵੀ ਇੱਕ ਲਿੰਕ ਦਿੱਤਾ ਗਿਆ ਹੈ। ਉਥੇ ਵੀ ਮੇਰੀਆਂ ਕਵਿਤਾਵਾਂ, ਮੁਖੌਟੇ, ਵਾਤਾਵਰਣ ਪਰਿਵਰਤਨ ਆਦਿ ਹਨ, ਜਿਸ ਨੂੰ ਦੇਖ-ਪੜ੍ਹ ਸਕਦੇ ਹੋ।
* ਹੁਣ ਤੱਕ ਤੁਸੀਂ ਲੀਡ ਰੋਲ ਨਿਭਾਉਂਦੇ ਆਏ ਹੋ। ਕੀ ਮਲਟੀ ਸਟਾਰਰ ਫਿਲਮਾਂ ਦਾ ਹਿੱਸਾ ਬਣਨਾ ਚਾਹੋਗੇ?
-ਇੱਕ ਤਰ੍ਹਾਂ ਨਾਲ ‘ਬਰੇਲੀ ਕੀ ਬਰਫੀ’ ਮਲਟੀ ਸਟਾਰਰ ਫਿਲਮ ਹੀ ਸੀ। ਉਸ ਵਿੱਚ ਮੇਰੇ ਇਲਾਵਾ ਰਾਜ ਕੁਮਾਰ ਰਾਓ, ਕ੍ਰਿਤੀ ਸਨਨ, ਸੀਮਾ ਪਾਹਵਾ, ਪੰਕਜ ਤਿ੍ਰਪਾਠੀ ਆਦਿ ਦਾ ਕਿਰਦਾਰ ਬਹੁਤ ਦਮਦਾਰ ਸੀ। ਮੈਨੂੰ ਲੱਗਦਾ ਹੈ ਕਿ ਅਜਿਹੀਆਂ ਫਿਲਮਾਂ ਤੋਂ ਇੱਕ ਵਧੀਆ ਫਲੇਵਰ ਆਉਂਦਾ ਹੈ। ਨਿਸ਼ਚਿਤ ਤੌਰ ਉੱਤੇ ਪਾਰੰਪਰਿਕ ਰੂਪ ਵਿੱਚ ਕਿਹਾ ਜਾਏ ਤਾਂ ਮਲਟੀ ਸਟਾਰਰ ਫਿਲਮ ਵਿੱਚ ਨੈਗੇਟਿਵ ਰੋਲ ਨਿਭਾਉਣਾ ਚਾਹਾਂਗਾ। ਇੰਨਾ ਨੈਗੇਟਿਵ ਕਿ ਕਰੈਕਟਰ ਅਖੀਰ ਤੱਕ ਕਮੀਨਾ ਹੋਵੇ।
* ਆਪਣੀਆਂ ਆਉਣ ਵਾਲੀਆਂ ਫਿਲਮਾਂ ਬਾਰੇ ਦੱਸੋ?
– ਡਾਇਰੈਕਟਰ ਸ੍ਰੀਰਾਮ ਰਾਘਵਨ ਦੀ ਅਨਟਾਈਟਲਡ ਫਿਲਮ ਕਰ ਰਿਹਾ ਹਾਂ। ਇਸ ਵਿੱਚ ਰਾਧਿਕਾ ਆਪਟੇ ਤੇ ਤੱਬੂ ਵੀ ਅਹਿਮ ਭੂਮਿਕਾ ਵਿੱਚ ਹਨ। ਸ੍ਰੀਰਾਮ ਨਾਲ ਕੰਮ ਕਰਨਾ ਬਿਹਤਰੀਨ ਲਰਨਿੰਗ ਐਕਸਪੀਰੀਐਂਸ ਲੱਗਦਾ ਹੈ। ਸ੍ਰੀਰਾਮ ਰਾਘਵਨ ਦੀ ਨਵੀਂ ਫਿਲਮ ਵਿੱਚ ਮੈਂ ਇੱਕ ਬਲਾਇੰਡ ਪਿਆਨੋ ਵਾਦਕ ਦਾ ਕਿਰਦਾਰ ਨਿਭਾ ਰਿਹਾ ਹਾਂ। ਮਿਊਜ਼ੀਸ਼ੀਅਨ ਦੇ ਰੂਪ ਵਿੱਚ ਇਸ ਤਰ੍ਹਾਂ ਦਾ ਕਿਰਦਾਰ ਨਿਭਾਉਣਾ ਮਜ਼ੇਦਾਰ ਹੈ। ਰਾਧਿਕਾ ਇੱਕ ਗਿਫਟਿਡ ਐਕਟਰ ਹੈ, ਜਿੱਥੇ ਤੱਬੂ ਦੀ ਗੱਲ ਹੈ, ਤਾਂ ਉਹ ਜਿੱਥੇ ਵੀ ਹੁੰਦੀ ਹੈ, ਉਥੇ ਬਹੁਤ ਫਨ ਐਡ ਕਰ ਦਿੰਦੀ ਹੈ।