ਹੁਣ ਨਹੀਂ ਫੈਲੇਗਾ ਕੱਜਲ

images
ਕੱਜਲ ਸਾਡੇ ਮੇਕਅਪ ਵਿੱਚ ਅਹਿਮ ਰੋਲ ਅਦਾ ਕਰਦਾ ਹੈ, ਕਿਉਂਕਿ ਇਹ ਅੱਖਾਂ ਨੂੰ ਅਟ੍ਰੈਕਟਿਵ ਲੁਕ ਦਿੰਦਾ ਹੈ। ਜ਼ਿਆਦਾ ਲੜਕੀਆਂ ਕੱਜਲ ਲਾਉਣਾ ਬੇਹੱਦ ਪਸੰਦ ਕਰਦੀਆਂ ਹਨ ਅਤੇ ਕੁਝ ਮੇਕਅਪ ਵਿੱਚ ਸਿਰਫ ਕੱਜਲ ਦੀ ਵਰਤੋਂ ਕਰਦੀਆਂ ਹਨ। ਕੱਜਲ ਸਾਡੀਆਂ ਅੱਖਾਂ ਨੂੰ ਆਕਰਸ਼ਕ ਬਣਾਉਂਦਾ ਹੈ, ਪਰ ਇਹ ਫੈਲ ਜਾਵੇ ਤਾਂ ਅੱਖਾਂ ਦੇ ਆਲੇ ਦੁਆਲੇ ਕਾਲੇ ਘੇਰੇ ਬਣਾ ਦਿੰਦਾ ਹੈ। ਇਸ ਲਈ ਬਿਹਤਰ ਹੈ ਕਿ ਤੁਸੀਂ ਵਧੀਆ ਕੁਆਲਿਟੀ ਦੇ ਕੱਜਲ ਦੀ ਵਰਤੋਂ ਕਰੋ, ਜੋ ਤੁਹਾਡੀਆਂ ਅੱਖਾਂ ਨੂੰ ਨੁਕਸਾਨ ਵੀ ਨਾ ਪਹੁੰਚਾਏ ਤੇ ਫੈਲੇ ਵੀ ਨਾ। ਉਂਝ ਮਾਰਕੀਟ ਵਿੱਚ ਅਜਿਹੇ ਬਹੁਤ ਸਾਰੇ ਕੱਜਲ ਹਨ, ਜੋ ਕਈ ਘੰਟਿਆਂ ਬਾਅਦ ਵੀ ਇਸ ਦੇ ਨਾ ਫੈਲਣ ਦਾ ਦਾਅਵਾ ਕਰਦੇ ਹਨ, ਫਿਰ ਵੀ ਕਾਫੀ ਲੜਕੀਆਂ ਕੱਜਲ ਫੈਲਣ ਤੋਂ ਪਰੇਸ਼ਾਨ ਰਹਿੰਦੀਆਂ ਹਨ। ਕੱਜਲ ਫੈਲਣ ਦਾ ਇੱਕ ਕਾਰਨ ਆਇਲੀ ਸਕਿਨ ਹੈ, ਇਸ ਲਈ ਇਹ ਕੁਝ ਲੋਕਾਂ ਦੀਆਂ ਅੱਖਾਂ ਵਿੱਚ ਛੇਤੀ ਫੈਲਦਾ ਹੈ, ਪਰ ਜੇ ਤੁਸੀਂ ਕੁਝ ਟਿਪਸ ਫਾਲੋ ਕਰੋਗੇ ਤਾਂ ਕੱਜਲ ਫੈਲਣ ਦੀ ਸਮੱਸਿਆ ਤੋਂ ਆਸਾਨੀ ਨਾਲ ਛੁਟਕਾਰਾ ਪਾ ਸਕਦੇ ਹੋ।
ਚਿਹਰੇ ਨੂੰ ਸਾਫ ਕਰੋ : ਜੇ ਤੁਹਾਡੀ ਸਕਿਨ ਆਇਲੀ ਹੈ ਤਾਂ ਕੱਜਲ ਲਾਉਣ ਤੋਂ ਪਹਿਲਾਂ ਚਿਹਰੇ ਨੂੰ ਧੋ ਲਓ ਤਾਂ ਕਿ ਆਇਲ ਨਿਕਲ ਜਾਵੇ, ਫਿਰ ਕੱਜਲ ਲਾਓ।
ਪਾਊਡਰ ਦੀ ਕਰੋ ਵਰਤੋਂ : ਪਾਊਡਰ ਦੀ ਵਰਤੋਂ ਅਸੀਂ ਪਸੀਨਾ ਸੋਕਣ ਲਈ ਕਰਦੇ ਹਾਂ। ਜੇ ਕੱਜਲ ਲਾਉਣ ਤੋਂ ਪਹਿਲਾਂ ਚਿਹਰੇ ਅਤੇ ਅੱਖਾਂ ਦੇ ਹੇਠਾਂ ਥੋੜ੍ਹਾ ਜਿਹਾ ਪਾਊਡਰ ਲਾ ਲਈਏ ਤਾਂ ਇਸ ਨਾਲ ਸਕਿਨ ਡਰਾਈ ਹੋ ਜਾਵੇਗੀ, ਜਿਸ ਨਾਲ ਕੱਜਲ ਨਹੀਂ ਫੈਲੇਗਾ।
ਆਈਸ਼ੈਡੋ : ਕੱਜਲ ਲਾਉਣ ਤੋਂ ਬਾਅਦ ਉਸ ‘ਤੇ ਬਲੈਕ ਜਾਂ ਗ੍ਰੇ ਕਲਰ ਦੇ ਆਈਸ਼ੈਡੋ ਦੀ ਹਲਕੀ ਕੋਟਿੰਗ ਕਰੋ। ਇਸ ਨਾਲ ਫਾਲਤੂ ਕੱਜਲ ਵੀ ਨਿਕਲ ਜਾਵੇਗਾ ਅਤੇ ਅੱਖਾਂ ਨੂੰ ਹਲਕੀ ਸਮੋਕੀ ਲੁਕ ਵੀ ਮਿਲੇਗੀ।
ਸਹੀ ਕੱਜਲ : ਜੇ ਤੁਸੀਂ ਕੱਜਲ ਪੈਨਿਸਲ ਤੋਂ ਸੰਤੁਸ਼ਟ ਨਹੀਂ ਹੋ ਤਾਂ ਤੁਹਾਡੇ ਕੋਲ ਜੈਲ ਲਾਈਨਰ ਦਾ ਬਦਲ ਵੀ ਹੈ। ਇਹ ਸੰਘਣਾ ਹੁੰਦਾ ਹੈ ਅਤੇ ਬਿਲਕੁਲ ਨਹੀਂ ਫੈਲਦਾ, ਜਿਸ ਨੂੰ ਤੁਸੀਂ ਬਰੱਸ਼ ਦੀ ਮਦਦ ਨਾਲ ਲਗਾ ਸਕਦੇ ਹੋ।
ਈਅਰਬਡ : ਈਅਰਬਡ ਦੀ ਵਰਤੋਂ ਉਂਝ ਤਾਂ ਕੰਨ ਸਾਫ ਕਰਨ ਲਈ ਕੀਤੀ ਜਾਂਦੀ ਹੈ, ਪਰ ਇਸ ਨੂੰ ਤੁਸੀਂ ਕੱਜਲ ਨੂੰ ਵੱਧ ਸਮੇਂ ਤੱਕ ਟਿਕਾਉਣ ਲਈ ਯੂਜ਼ ਕਰ ਸਕਦੇ ਹੋ। ਕੱਜਲ ਲਗਾਓ ਅਤੇ ਉਸ ਉੱਤੇ ਹਲਕੇ ਹੱਥਾਂ ਨਾਲ ਈਅਰਬਡ ਰਗੜੋ। ਇਸ ਨਾਲ ਫਾਲਤੂ ਕੱਜਲ ਉਤਰ ਜਾਵੇਗਾ।
ਬਲਾਟਿੰਗ ਪੇਪਰ : ਜੇ ਤੁਹਾਡੀਆਂ ਪਲਕਾਂ ‘ਤੇ ਲੋੜ ਤੋਂ ਵੱਧ ਆਇਲ ਆਉਂਦਾ ਹੈ ਤਾਂ ਤੁਸੀਂ ਆਪਣੇ ਨਾਲ ਬਲਾਟਿੰਗ ਪੇਪਰ ਜ਼ਰੂਰ ਰੱਖੋ। ਬਲਾਟਿੰਗ ਪੇਪਰ ਨਮੀ ਨੂੰ ਸੋਖ ਲੈਂਦਾ ਹੈ। ਆਇਲੀ ਪਲਕਾਂ ਲੱਗਣ ‘ਤੇ ਬਲਾਟਿੰਗ ਪੇਪਰ ਦੀ ਮਦਦ ਨਾਲ ਇਸ ਨੂੰ ਪੂੰਝ ਲਓ।