ਹੁਣ ‘ਕਵਚ’ ਵਿੱਚ ਨਜ਼ਰ ਆਉਣਗੇ ਸਨੀ ਦਿਓਲ


‘ਗਦਰ : ਏਕ ਪ੍ਰੇਮ ਕਥਾ’ ਦੇ ਡਾਇਰੈਕਟਰ ਅਨਿਲ ਸ਼ਰਮਾ ਹੁਣ ‘ਕਵਚ’ ਬਣਾਉਣ ਜਾ ਰਹੇ ਹਨ, ਇਸ ਫਿਲਮ ਦੀ ਸਕ੍ਰਿਪਟ ਸਨੀ ਨੂੰ ਬੇਹੱਦ ਪਸੰਦ ਆਈ ਹੈ। ਸਾਲ 2001 ਵਿੱਚ ਸਨੀ ਦਿਓਲ, ਅਮੀਸ਼ਾ ਪਟੇਲ ਦੇ ਨਾਲ ‘ਗਦਰ : ਏਕ ਪ੍ਰੇਮ ਕਥਾ’ ਵਿੱਚ ਨਜ਼ਰ ਆਏ ਸਨ। ਇਸ ਫਿਲਮ ਦਾ ਨਿਰਦੇਸ਼ਨ ਅਨਿਲ ਸ਼ਰਮਾ ਨੇ ਕੀਤਾ ਸੀ। ਇਸ ਦੇ ਬਾਅਦ ਪੰਜ ਸਾਲ ਬਾਅਦ ਹੁਣ ਇਹ ਜੋੜੀ ਫਿਰ ਇਕੱਠੇ ਕੰਮ ਕਰ ਰਹੀ ਹੈ। ਸੂਤਰਾਂ ਦੀ ਮੰਨੀਏ ਤਾਂ ਅਨਿਲ ‘ਕਵਚ’ ਨਾਂਅ ਦੀ ਇੱਕ ਫਿਲਮ ਬਣਾਉਣ ਜਾ ਰਹੇ ਹਨ, ਜਿਸ ਵਿੱਚ ਸਨੀ ਦਿਓਲ ਮੁੱਖ ਕਿਰਦਾਰ ਨਿਭਾਉਣਗੇ।
ਮਿਲੀ ਜਾਣਕਾਰੀ ਅਨੁਸਾਰ ਸਨੀ ਦਿਓਲ ਨੂੰ ਫਿਲਮ ਦੀ ਕਹਾਣੀ ਬੇਹੱਦ ਪਸੰਦ ਆਈ ਹੈ ਤੇ ਉਹ ਇਸ ਦਾ ਹਿੱਸਾ ਬਣਨ ਲਈ ਤਿਆਰ ਵੀ ਹਨ। ਅਨਿਲ ਇਸ ਸਮੇਂ ਆਪਣੇ ਬੇਟੇ ਉਤਕਰਸ਼ ਦੀ ਡੈਬਿਊ ਫਿਲਮ ‘ਜੀਨੀਅਸ’ ਵਿੱਚ ਬਿਜ਼ੀ ਹਨ। ਇਹ ਫਿਲਮ ਪੂਰਾ ਕਰਨ ਦੇ ਬਾਅਦ ਉਹ ਆਪਣੀ ਅਗਲੀ ਫਿਲਮ ‘ਤੇ ਕੰਮ ਸ਼ੁਰੂ ਕਰਨਗੇ। ‘ਜੀਨੀਅਸ’ ਵਿੱਚ ਵੀ ਸੰਨੀ ਦਿਓਲ ਇੱਕ ਛੋਟਾ ਜਿਹਾ ਕਿਰਦਾਰ ਨਿਭਾ ਰਹੇ ਹਨ।