ਹਿੰਦੂਆਂ ਦੀ ਆਬਾਦੀ ਅਗਲੇ ਸਮੇਂ ਵਿੱਚ ਘੱਟ ਹੋਣ ਦਾ ਖਤਰਾ

hindu in india
ਵਾਸ਼ਿੰਗਟਨ, 7 ਅਪ੍ਰੈਲ (ਪੋਸਟ ਬਿਊਰੋ)- ਭਾਰਤ ਵਿੱਚ ਹਿੰਦੂਆਂ ਦੀ ਆਬਾਦੀ ਘੱਟ ਹੋਣ ਦਾ ਖਤਰਾ ਹੋ ਗਿਆ ਹੈ। ਸਾਲ 2055 ਤੋਂ 2060 ਵਿਚਾਲੇ ਹਿੰਦੂਆਂ ਦੀ ਜਨਮ ਦਰ ‘ਚ ਗਿਰਾਵਟ ਆਵੇਗੀ। ਇਹ ਦਾਅਵਾ ਪੇਵ ਦੀ ਇਕ ਨਵੀਂ ਖੋਜ ‘ਚ ਕੀਤਾ ਗਿਆ ਹੈ। ਸੰਸਾਰ ਦੀ 94 ਫੀਸਦੀ ਹਿੰਦੂ ਆਬਾਦੀ ਵਾਲੇ ਭਾਰਤ ਵਿੱਚ ਲੋਕਾਂ ਦੀ ਜਣੇਪਾ ਸਮਰੱਥਾ ‘ਚ ਕਮੀ ਆਉਣ ਨਾਲ ਇਹ ਸਥਿਤੀ ਪੈਦਾ ਹੋਣ ਦਾ ਡਰ ਹੈ।
ਕੌਮਾਂਤਰੀ ਧਾਰਮਿਕ ਮੁਹਾਂਦਰੇ ਵਾਲੇ ਸਿਰਲੇਖ ਨਾਲ ਪੇਵ ਦਾ ਅਧਿਐਨ ਕੱਲ੍ਹ ਜਾਰੀ ਕੀਤਾ ਗਿਆ। ਅਧਿਐਨ ਵਿੱਚ ਕਿਹਾ ਗਿਆ ਹੈ, ‘ਹਿੰਦੂਆਂ ਦੇ ਜਨਮ ਦਰ ਵਿੱਚ ਕਮੀ ਆਵੇਗੀ। ਸਾਲ 2010 ਅਤੇ 2015 ਵਿਚਾਲੇ ਜਨਮ ਲੈਣ ਵਾਲੇ ਹਿੰਦੂ ਬੱਚਿਆਂ ਦੇ ਮੁਕਾਬਲੇ 2055 ਤੋਂ 2050 ਵਿਚਾਲੇ 3.3 ਕਰੋੜ ਦੀ ਗਿਰਾਵਟ ਆ ਸਕਦੀ ਹੈ। ਭਾਰਤ ਦੇ ਵੱਡੇ ਹਿੱਸੇ ਵਿੱਚ ਜਣੇਪਾ ਸਮਰੱਥਾ ਘਟਣ ਨਾਲ ਜਨਮ ਦਰ ‘ਚ ਕਮੀ ਆਵੇਗੀ। ਦੁਨੀਆ ਦੀ ਕੁੱਲ ਹਿੰਦੂ ਆਬਾਦੀ ਦੀ 94 ਫੀਸਦੀ ਭਾਰਤ ‘ਚ ਹੀ ਹੈ, ਇਸ ਲਈ ਦੁਨੀਆ ‘ਚ ਹਿੰਦੂਆਂ ਦੀ ਗਿਣਤੀ ਵਿੱਚ ਕਮੀ ਆਵੇਗੀ।’ ਸਾਲ 2010 ਤੋਂ 2015 ਵਿਚਾਲੇ ਇਕ ਅੰਦਾਜ਼ੇ ਮੁਤਾਬਕ ਦੂਜੇ ਧਰਮ ਦੀਆਂ ਮਾਵਾਂ ਨੇ 6.8 ਕਰੋੜ ਬੱਚਿਆਂ ਨੂੰ ਜਨਮ ਦਿੱਤਾ। ਹਿੰਦੂ ਮਾਵਾਂ ਨੇ 10.9 ਕਰੋੜ ਬੱਚਿਆਂ ਨੂੰ ਜਨਮ ਦਿੱਤਾ ਸੀ।