ਹਾਲੀਵੁੱਡ ਨਹੀਂ ਜਾਏਗੀ ਰਾਧਿਕਾ ਆਪਟੇ


ਪਿਛਲੀ ਵਾਰ ਅਕਸ਼ੈ ਕੁਮਾਰ ਦੀ ਫਿਲਮ ‘ਪੈਡਮੈਨ’ ਵਿੱਚ ਨਜ਼ਰ ਆਈ ਰਾਧਿਕਾ ਆਪਟੇ ਨੇ ਭਾਵੇਂ ਇੱਕ ਪਿੱਛੋਂ ਦੂਸਰੀ ਦੋ ਹਾਲੀਵੁੱਡ ਫਿਲਮਾਂ ਸਾਈਨ ਕੀਤੀਆਂ ਹਨ, ਉਸ ਨੇ ਸਾਫ ਕਰ ਦਿੱਤਾ ਹੈ ਕਿ ਉਸ ਦਾ ਹਾਲੀਵੁੱਡ ਜਾਣ ਜਾਂ ਦੇਸ਼ ਛੱਡਣ ਦਾ ਕੋਈ ਇਰਾਦਾ ਨਹੀਂ। ਉਹ ਕਹਿੰਦੀ ਹੈ, ‘‘ਦੇਸ਼ ‘ਚੋਂ ਬਾਹਰ ਜੋ ਵੀ ਫਿਲਮਾਂ ਮੈਂ ਕਰ ਰਹੀ ਹਾਂ, ਉਹ ਸਿਰਫ ਇਹ ਦਰਸਾਉਂਦਾ ਹੈ ਕਿ ਕਿਸ ਤਰ੍ਹਾਂ ਦੇ ਕਿਰਦਾਰਾਂ ‘ਚ ਮੇਰੀ ਰੁਚੀ ਹੈ। ਇਸ ਸਮੇਂ ਮੈਂ ਵੱਖ-ਵੱਖ ਤਰ੍ਹਾਂ ਦੀਆਂ ਭੂਮਿਕਾਵਾਂ ਵਿੱਚ ਹੱਥ ਅਜ਼ਮਾ ਕੇ ਖੁਸ਼ ਹਾਂ।” ਇੰਨਾ ਜ਼ਰੂਰ ਹੈ ਕਿ ਉਹ ਵਰਲਡ ਸਿਨੇਮਾ ਵਿੱਚ ਕੰਮ ਕਰਨਾ ਚਾਹੁੰਦੀ ਹਾਂ।
ਉਹ ਕਹਿੰਦੀ ਹੈ, ‘‘ਮੇਰੀ ਇੱਛਾ ਹਾਲੀਵੁੱਡ ਫਿਲਮ ਕਰਨਾ ਨਹੀਂ, ਸਗੋਂ ਇੱਕ ਇੰਟਰੈਸ਼ਨਲ ਫਿਲਮ ਕਰਨਾ ਸੀ। ਮੈਂ ਕਿਸੇ ਵੀ ਭਾਸ਼ਾ ਦੀ ਫਿਲਮ ਕਰਨ ਨੂੰ ਤਿਆਰ ਹਾਂ। ਮੈਂ ਖੁਦ ਨੂੰ ਇੱਕੋ ਤਰ੍ਹਾਂ ਦੀਆਂ ਫਿਲਮਾਂ ਤੱਕ ਸੀਮਿਤ ਨਹੀਂ ਕਰਨਾ ਚਾਹੁੰਦੀ।” ਉਸ ਦੀਆਂ ਹਾਲੀਵੁੱਡ ਫਿਲਮਾਂ ਗੱਲ ਕਰੀਏ ਤਾਂ ਉਸ ਨੇ ਮਾਈਕਲ ਵਿੰਟਰਬਾਟਮ ਦੀ ਫਿਲਮ ‘ਦਿ ਵੈਡਿੰਗ ਗੈਸਟ’ ਸਾਈਨ ਕੀਤੀ ਹੈ, ਜਿਸ ਵਿੱਚ ਉਹ ਫਿਲਮ ‘ਸਲੱਮਡਾਗ ਮਿਲੀਨੀਅਰ’ ਵਿੱਚ ਹੀਰੋ ਦੇਵ ਪਟੇਲ ਨਾਲ ਨਜ਼ਰ ਆਏਗੀ। ਹਾਲੀਵੁੱਡ ਦੀ ਜਾਸੂਸ ਨੂਰ ਦੀ ਭੂਮਿਕਾ ਨਿਭਾਏਗੀ, ਜੋ ਫਰਾਂਸ ਜਾ ਕੇ ਮਿੱਤਰ ਫੌਜੀਆਂ ਦੀ ਮਦਦ ਕਰਦੀ ਹੈ।