ਹਾਈਵੇਅ 413 ਰੱਦ, ਬਰੈਂਪਟਨ ਅਤੇ ਨੇੜਲੇ ਇਲਾਕਿਆਂ ਭਾਰੀ ਨੁਕਸਾਨ ਦਾ ਖਦਸ਼ਾ

ਬਰੈਂਪਟਨ ਪੋਸਟ ਬਿਉਰੋ: ਲੰਬੇ ਸਮੇਂ ਤੋਂ ਬੇਧਿਆਨੀ ਦੇ ਡੱਬੇ ਵਿੱਚ ਬੰਦ ਹਾਈਵੇਅ 413 ਨੂੰ ਨਾ ਬਣਾਉਣ ਦਾ ਫੈਸਲਾ ਸਰਕਾਰ ਨੇ ਕੀਤਾ ਹੈ। ਚੇਤੇ ਰਹੇ ਕਿ ਇਹ ਹਾਈਵੇਅ ਈਸਟ ਵੱਲ 400 ਵਿੱਚੋਂ ਨਿਕਲ ਕੇ ਬਰੈਂਪਟਨ ਦੇ ਪਿਛਲੇ ਪਾਸੇ ਕੈਲੀਡਾਨ ਵਿੱਚੋਂ ਹੁੰਦੀਹੋਈ ਮਿਲਟਨ ਕੋਲ ਜਾ ਕੇ 401 ਵਿੱਚ ਮਿਲਣੀ ਸੀ। ਲੱਖਾਂ ਲੋਕਾਂ ਦੇ ਆਰਥਿਕ ਹਿੱਤਾਂ ਦੀ ਪੂਰਤੀ ਕਰਨ ਵਾਲੇ ਇਸ ਸੜਕ ਪ੍ਰੋਜੈਕਟ ਦਾ ਰੱਦ ਹੋਣਾ ਬਰੈਂਪਟਨ ਅਤੇ ਨੇੜਲੇ ਇਲਾਕੇ ਦੇ ਲੋਕਾਂ ਲਈ ਇੱਕ ਅਹਿਮ ਸੀ। ਪ੍ਰੋਜੈਟਕ ਨੂੰ ਰੱਦ ਕਰਨ ਲਈ ਸਰਕਾਰ ਨੇ ਆਪਣੇ ਵੱਲੋਂ ਕਰਵਾਈ ਗਈ ਵਾਤਾਵਰਣ ਸਟੱਡੀ ਦੇ ਸਿੱਟਿਆਂ ਦਾ ਸਹੀ ਨਾ ਹੋਣਾ ਕਿਹਾ ਹੈ। ਇਸ ਸਟੱਡੀ ਅਨੁਸਾਰ ਇਹ ਹਾਈਵੇਅ ਦੇ ਬਣਨ ਨਾਲ 8 ਲੱਖ ਹੈਕਟੇਅਰ ਗਰੀਨ ਬੈਲਟ ਵਿੱਚ ਪੈਂਦੀ ਜ਼ਮੀਨ ਖਰਾਬ ਹੋ ਜਾਣੀ ਸੀ। ਦੂਜੇ ਪਾਸੇ ਪ੍ਰੋਵਿਸ਼ੀਅਲ ਕੰਜ਼ਰਵੇਟਿਵ ਪਾਰਟੀ ਦੇ ‘ਪੀਪਲਜ਼ ਗਰੰਟੀ ‘ ਨਾਮਕ ਚੋਣ ਮਨੋਰਥ ਪੱਤਰ ਵਿੱਚ ਇਸ ਸੜਕ ਨੂੰ ਪਹਿਲੇ ਦੇ ਆਧਾਰ ਉੱਤੇ ਮੁਕੰਮਲ ਕਰਨ ਦਾ ਵਾਅਦਾ ਕੀਤਾ ਹੋਇਆ। ਚੇਤੇ ਰਹੇ ਕਿ ਸਰਕਾਰ ਨੇ ਇਸ ਸੜਕ ਬਾਬਤ ਵਾਤਾਵਰਣ ਬਾਰੇ ਸਟੱਡੀ ਨੂੰ 2015 ਵਿੱਚ ਹੀ ਕੈਂਸਲ ਕਰ ਦਿੱਤਾ ਸੀ।