ਹਲਕਾ ਫੁਲਕਾ

ਗੋਲੂ, ‘‘ਪਾਪਾ, ਇੱਕ ਗੱਲ ਦੱਸਣੀ ਹੈ। ਇਸ ਨਾਲ ਤੁਹਾਨੂੰ ਸਦਮਾ ਵੀ ਲੱਗ ਸਕਦਾ ਹੈ।”
ਪਾਪਾ, ‘‘ਮੈਂ ਵੀ ਇੱਕ ਗੱਲ ਦੱਸਣੀ ਹੈ, ਤੈਨੂੰ ਵੀ ਸਦਮਾ ਲੱਗ ਸਕਦਾ ਹੈ।”
ਗੋਲੂ, ‘‘ਮੈਨੂੰ ਫੇਸਬੁਕ ‘ਤੇ ਇੱਕ ਕੁੜੀ ਨਾਲ ਪਿਆਰ ਹੋ ਗਿਆ ਹੈ।”
ਪਾਪਾ, ‘‘ਉਹ ਮੇਰੀ ਹੀ ਫੇਕ ਆਈ ਡੀ ਹੈ।”
********
ਰਮੇਸ਼ (ਡਾਕਟਰ ਨੂੰ), ‘‘ਤੁਹਾਡੀ ਫੀਸ ਕਿੰਨੀ ਹੈ?”
ਡਾਕਟਰ, ‘‘ਪਹਿਲੀ ਵਾਰ ਦੇ 100 ਰੁਪਏ ਅਤੇ ਦੂਜੀ ਵਾਰ ਮੁਫਤ ਹੈ।”
ਰਮੇਸ਼ (ਚਲਾਕੀ ਦਿਖਾਉਂਦਿਆਂ), ‘‘ਮੈਨੂੰ ਲੱਗਦਾ ਹੈ ਕਿ ਮੈਂ ਦੂਜੀ ਵਾਰ ਆਇਆ ਹਾਂ।”
ਡਾਕਟਰ ਵੀ ਕੁਝ ਘੱਟ ਨਹੀਂ ਸੀ। ਉਹ ਬੋਲਿਆ, ‘‘…ਤਾਂ ਫਿਰ ਤੂੰ ਉਹੋ ਦਵਾਈ ਜਾਰੀ ਰੱਖ, ਜੋ ਮੈਂ ਪਿਛਲੀ ਵਾਰ ਤੈਨੂੰ ਦਿੱਤੀ ਸੀ।”
********
ਦਿਨੇਸ਼ (ਕਲਰਕ ਨੂੰ), ‘‘ਤੁਸੀਂ ਪੈਸੇ ਗਿਣਨ ਵਿੱਚ ਥੋੜ੍ਹੀ ਜਿਹੀ ਭੁੱਲ ਕੀਤੀ ਹੈ।”
ਕਲਰਕ (ਦਿਨੇਸ਼ ਨੂੰ), ‘‘ਪੈਸੇ ਲੈਂਦੇ ਸਮੇਂ ਹੀ ਤੁਹਾਨੂੰ ਗਿਣ ਲੈਣੇ ਚਾਹੀਦੇ ਸਨ, ਹੁਣ ਕੁਝ ਨਹੀਂ ਹੋ ਸਕਦਾ।”
ਦਿਨੇਸ਼ (ਕਲਰਕ ਨੂੰ), ‘‘ਚੰਗੀ ਗੱਲ ਹੈ, ਜਿਵੇਂ ਤੁਹਾਡੀ ਮਰਜ਼ੀ, 100 ਰੁਪਏ ਤੁਸੀਂ ਜ਼ਿਆਦਾ ਦੇ ਦਿੱਤੇ।”