ਹਲਕਾ ਫੁਲਕਾ

ਪਤਨੀ, ‘‘ਮੈਨੂੰ ਸੋਨੇ ਦਾ ਹਾਰ ਲਿਆ ਦਿਓ ਤਾਂ ਮੈਂ ਤੁਹਾਨੂੰ ਸੱਤ ਜਨਮਾਂ ਤੱਕ ਚਾਹਾਂਗੀ।”
ਪਤੀ, ‘‘ਹਾਰ ਦੇ ਨਾਲ ਕੰਗਣ ਵੀ ਲਿਆ ਦੇਵਾਂਗਾ, ਪਰ ਗੱਲ ਇਸੇ ਜਨਮ ਤੱਕ ਰਹਿਣ ਦੇ।”
********
ਇੱਕ ਕੰਡਕਟਰ ਦਾ ਵਿਆਹ ਹੋ ਰਿਹਾ ਸੀ। ਲਾਵਾਂ ਵੇਲੇ ਲਾੜੀ ਉਸ ਦੇ ਕੋਲ ਆ ਕੇ ਬੈਠੀ।
ਕੰਡਕਟਰ ਬੋਲਿਆ, ‘‘ਜ਼ਰਾ ਹੋਰ ਨੇੜੇ ਹੋ ਕੇ ਬੈਠ ਨਾ, ਇੱਕ ਸਵਾਰੀ ਹੋਰ ਆ ਕੇ ਬੈਠ ਜਾਵੇਗੀ।”
********
ਪਤਨੀ, ‘‘ਗੁਆਂਢ ਦੀ ਪਿੰਕੀ ਨੂੰ ਗਣਿਤ ਵਿੱਚ 100 ਵਿੱਚੋਂ 99 ਨੰਬਰ ਮਿਲੇ ਹਨ।”
ਪਤੀ, ‘‘ਅੱਛਾ, ਇੱਕ ਨੰਬਰ ਕਿੱਥੇ ਰਹਿ ਗਿਆ?”
ਪਤਨੀ, ‘‘ਉਹ ਆਪਣਾ ਬੇਟਾ ਲੈ ਕੇ ਆਇਆ ਹੈ।”