ਹਲਕਾ ਫੁਲਕਾ

ਅਨਿਲ, ‘‘ਜਿਹੜੇ ਲੋਕ ਦਫਤਰ ਵਿੱਚ ਹਮੇਸ਼ਾ ਓਵਰਟਾਈਮ ਲਾਉਂਦੇ ਹਨ, ਕੀ ਉਹ ਸਭ ਤੋਂ ਮਿਹਨਤੀ ਹੁੰਦੇ ਹਨ?”
ਰਾਕੇਸ਼, ‘‘ਨਹੀਂ, ਜਾਂ ਤਾਂ ਉਹ ਘਰ ਵਾਲੀ ਤੋਂ ਤੰਗ ਹੁੰਦੇ ਹਨ ਜਾਂ ਦਫਤਰ ਵਿੱਚ ਕਿਸੇ ਦੇ ‘ਸੰਗ’ ਹੁੰਦੇ ਹਨ।”
********
ਅਧਿਆਪਕ, ‘‘ਜੇ ਤੇਰਾ ਬੈਸਟ ਫ੍ਰੈਂਡ ਤੇ ਗਰਲ ਫਰੈਂਡ ਦੋਵੇਂ ਡੁੱਬ ਰਹੇ ਹੋਣ ਤਾਂ ਤੂੰ ਕਿਸ ਨੂੰ ਬਚਾਵੇਂਗਾ?”
ਵਿਦਿਆਰਥੀ, ‘‘ਡੁੱਬ ਜਾਣ ਦਿਓ ਸਾਲਿਆਂ ਨੂੰ, ਆਖਰ ਉਹ ਦੋਵੇਂ ਇਕੱਠੇ ਕਰ ਕੀ ਰਹੇ ਸਨ।”
********
ਰਾਜੇਸ਼, ‘‘ਔਰਤਾਂ ਬੜੀਆਂ ਚਲਾਕ ਹੁੰਦੀਆਂ ਜਾ ਰਹੀਆਂ ਹਨ।”
ਅਸ਼ੋਕ, ‘‘ਕਿਉਂ, ਕੀ ਹੋਇਆ?”
ਰਾਜੇਸ਼: ‘ਮੈਂ ਕਿਹਾ ਕਿ ਸਾਲੀ ਤਾਂ ਅੱਧੀ ਘਰ ਵਾਲੀ ਹੁੰਦੀ ਹੈ, ਹੁਣ ਕੰਬਖਤ ਅੱਧੀ ਤਨਖਾਹ ਮੰਗ ਰਹੀ ਹੈ।”