ਹਲਕਾ ਫੁਲਕਾ

ਅਸ਼ੋਕ, ‘‘ਉਹ ਲੜਕੀ ਬੋਲ਼ੀ ਲੱਗਦੀ ਹੈ, ਮੈਂ ਕੁਝ ਕਹਿੰਦਾ ਹਾਂ, ਉਹ ਕੁਝ ਹੋਰ ਹੀ ਬੋਲਦੀ ਹੈ।”
ਰਾਕੇਸ਼, ‘‘ਉਹ ਕਿਵੇਂ?”
ਅਸ਼ੋਕ, ‘‘ਮੈਂ ਕਿਹਾ, ਆਈ ਲਵ ਯੂ ਤਾਂ ਉਹ ਬੋਲੀ, ‘‘ਮੈਂ ਕੱਲ੍ਹ ਹੀ ਨਵੇਂ ਸੈਂਡਲ ਖਰੀਦੇ ਹਨ।”
********
ਇੱਕ ਧਰਮ ਗੁਰੂ ਇੱਕ ਸ਼ਰਾਬੀ ਨੂੰ, ‘‘ਇੰਨੀ ਦਾਰੂ ਪੀਓਗੇ ਤਾਂ ਮਰਨ ਤੋਂ ਬਾਅਦ ਨਰਕ ‘ਚ ਜਾਓਗੇ।”
ਸ਼ਰਾਬੀ, ‘‘ਉਹ ਜੋ ਦਾਰੂ ਵੇਚਦਾ ਹੈ, ਉਸ ਦਾ ਕੀ ਹੋਵੇਗਾ?”
ਧਰਮਗੁਰੂ, ‘‘ਉਹ ਵੀ ਨਰਕ ‘ਚ ਜਾਵੇਗਾ?”
ਸ਼ਰਾਬੀ, ‘‘ਜੋ ਆਦਮੀ ਸ਼ਰਾਬ ਦੀ ਦੁਕਾਨ ਦੇ ਸਾਹਮਣੇ ਨਮਕੀਨ ਵੇਚਦਾ ਹੈ, ਉਸ ਦਾ ਕੀ ਹੋਵੇਗਾ?”
ਧਰਮਗੁਰੂ, ‘‘ਉਸ ਨੂੰ ਵੀ ਨਰਕ ਵਿੱਚ ਜਾਣਾ ਪਵੇਗਾ।”
ਸ਼ਰਾਬੀ, ‘‘…ਤਾਂ ਕੀ ਪ੍ਰਾਬਲਮ ਹੈ, ਨਰਕ ਹੀ ਠੀਕ ਹੈ।”
**********
ਪਤਨੀ (ਵਿਆਹ ਵਿੱਚ ਫੇਰਿਆਂ ਵੇਲੇ), ‘‘ਸੁਣੋ ਜੀ, ਅੱਜ ਤੋਂ ਤੁਹਾਡੇ ਬਿਨਾਂ ਮੈਂ ਨਹੀਂ ਅਤੇ ਮੇਰੇ ਬਿਨਾਂ ਤੁਸੀਂ ਨਹੀਂ।”
ਵਿਆਹ ਤੋਂ ਇੱਕ ਸਾਲ ਬਾਅਦ, ‘‘ਰੁਕ ਜਾ ਕਮੀਨੇ, ਅੱਜ ਜਾਂ ਤਾਂ ਤੂੰ ਨਹੀਂ ਜਾਂ ਮੈਂ ਨਹੀਂ।”