ਹਲਕਾ ਫੁਲਕਾ

ਮਹਿੰਦਰ (ਕਪਿਲ ਨੂੰ), ‘‘ਮੈਂ ਹੋਟਲ ਵਿੱਚ ਨਾਸ਼ਤਾ ਕਰਨ ਗਿਆ, ਸਾਰੀਆਂ ਸੀਟਾਂ ‘ਤੇ ਜੋੜੇ ਬੈਠੇ ਸਨ, ਬੈਠਣ ਲਈ ਜਗ੍ਹਾ ਹੀ ਨਹੀਂ ਸੀ।”
ਕਪਿਲ, ‘‘…ਤਾਂ ਸੀਟ ਕਿਵੇਂ ਮਿਲੀ?”
ਮਹਿੰਦਰ, ‘‘ਮੈਂ ਜੇਬ ਵਿੱਚੋਂ ਫੋਨ ਕੱਢਿਆ ਅਤੇ ਜ਼ੋਰ ਨਾਲ ਬੋਲਿਆ-ਤੇਰੀ ਗਰਲਫ੍ਰੈਂਡ ਇਥੇ ਦੂਜੇ ਨਾਲ ਬੈਠੀ ਹੈ, ਤੂੰ ਜਲਦੀ ਆ ਜਾ। ਕਸਮ ਨਾਲ ਅੱਧੀਆਂ ਕੁੜੀਆਂ ਗਾਇਬ ਹੋ ਗਈਆਂ।”
********
ਕੱਲ੍ਹ ਇੱਕ ਪਤਨੀ ਨੇ ਆਪਣੇ ਪਤੀ ਨੂੰ ਇਹ ਕਹਿ ਕੇ ਚੁੱਪ ਕਰਵਾ ਦਿੱਤਾ, ‘ਜ਼ਿਆਦਾ ਹੁਸ਼ਿਆਰ ਨਾ ਬਣੋ, ਜਿੰਨਾ ਦਿਮਾਗ ਤੁਹਾਡੇ ਕੋਲ ਹੈ, ਓਨਾ ਕੁ ਤਾਂ ਮੇਰਾ ਹਮੇਸ਼ਾ ਖਰਾਬ ਰਹਿੰਦਾ ਹੈ।”
********
ਰਾਕੇਸ਼, ‘‘ਯਾਰ, ਮੈਂ ਜਿਹੜਾ ਵੀ ਕੰਮ ਕਰਦਾ ਹਾਂ, ਮੇਰੀ ਘਰਵਾਲੀ ਵਿੱਚ ਆ ਜਾਂਦੀ ਹੈ।”
ਅਮਨ, ‘‘ਤੂੰ ਟਰੱਕ ਚਲਾ ਕੇ ਦੇਖ, ਸ਼ਾਇਦ ਕਿਸਮਤ ਸਾਥ ਦੇ ਦੇਵੇ।”
********
ਵੀਰੂ (ਕਮਲ ਨੂੰ), ‘‘ਯਾਰ ਜਦੋਂ ਮੈਂ ਸੌਂ ਕੇ ਉਠਦਾ ਹਾਂ ਤਾਂ ਅੱਧੇ ਘੰਟੇ ਤੱਕ ਖੂਬ ਚੱਕਰ ਆਉਂਦੇ ਹਨ। ਉਸ ਤੋਂ ਬਾਅਦ ਮੈਂ ਠੀਕ ਹੋ ਜਾਂਦਾ ਹਾਂ। ਮੈਂ ਕੀ ਕਰਾਂ?”
ਕਮਲ, ‘‘ਤੂੰ ਅੱਧੇ ਘੰਟੇ ਬਾਅਦ ਸੌਂ ਕੇ ਉਠਿਆ ਕਰ।”