ਹਲਕਾ ਫੁਲਕਾ

ਸੁਰਜੀਤ (ਟੇਲਰ ਮਾਸਟਰ ਨੂੰ), ‘‘ਕੀ ਮੇਰਾ ਲੜਕਾ ਹਨੀ ਆਪਣੇ ਕੱਪੜੇ ਤੁਹਾਡੇ ਤੋਂ ਸਿਲਵਾਉਂਦਾ ਹੈ?”
ਟੇਲਰ ਮਾਸਟਰ, ‘‘ਜੀ ਹਾਂ।”
ਸੁਰਜੀਤ, ‘‘ਕੀ ਇਹ ਸੱਚ ਹੈ ਕਿ ਉਸ ਨੇ ਤੁਹਾਡੇ ਤੋਂ ਦੋ ਸੂਟ ਸਿਲਵਾਏ ਅਤੇ ਤੁਹਾਨੂੰ ਪਿਛਲੇ ਮਹੀਨੇ ਛੇ ਮਹੀਨੇ ਤੋਂ ਉਨ੍ਹਾਂ ਦੀ ਸਿਲਾਈ ਦੇ ਪੈਸੇ ਨਹੀਂ ਦਿੱਤੇ।”
ਟੇਲਰ ਮਾਸਟਰ, ‘‘ਜੀ ਹਾਂ, ਇਹ ਵੀ ਸੱਚ ਹੈ। ਕੀ ਤੁਸੀਂ ਸਿਲਾਈ ਦੇ ਪੈਸੇ ਦੇਣ ਆਏ ਹੋ?”
ਸੁਰਜੀਤ, ‘‘ਨਹੀਂ ਪੈਸੇ ਉਹੀ ਦੇਵੇਗਾ। ਮੈਂ ਤਾਂ ਆਪਣੇ ਪੁੱਤਰ ਵਾਲੀਆਂ ਸ਼ਰਤਾਂ ‘ਤੇ ਆਪਣੇ ਦੋ ਸੂਟ ਸਿਲਵਾਉਣ ਲਈ ਆਇਆ ਹਾਂ।”
********
ਡਾਕਟਰ ਨੇ ਰੋਗੀ ਦੀ ਛਾਤੀ ਦੀ ਸਟੈਥੋਸਕੋਪ ਨਾਲ ਜਾਂਚ ਸ਼ੁਰੂ ਕੀਤੀ ਸੀ ਕਿ ਉਨ੍ਹਾਂ ਦੀ ਡਿਸਪੈਂਸਰੀ ਵਿੱਚ ਬੈਠੀ ਇੱਕ ਬੱਚੀ ਨੇ ਆਪਣੀ ਮਾਂ ਤੋਂ ਪੁੱਛਿਆ, ਡਾਕਟਰ ਜੀ ਕੀ ਕਰ ਰਹੇ ਹਨ ਮਾਂ?”
ਮਾਂ ਨੇ ਉੱਤਰ ਦਿੱਤਾ, ‘‘ਉਹ ਉਸ ਦੇ ਸਰੀਰ ਦੇ ਅੰਦਰ ਟੈਲੀਫੋਨ ਕਰ ਕੇ ਪਤਾ ਲਾ ਰਹੇ ਹਨ ਕਿ ਕੀ ਖਰਾਬੀ ਹੈ।”
********
ਫਿਲਮ ਨਿਰਦੇਸ਼ਕ ਨੇ ਹੀਰੋ ਦੇ ‘ਡਬਲ’ ਨੂੰ ਛੱਤ ਤੋਂ ਛਾਲ ਮਾਰਨ ‘ਚ ਝਿਜਕਦਾ ਦੇਖ ਕੇ ਖੁਦ ਛਾਲ ਮਾਰ ਕੇ ਦਿਖਾਈ ਅਤੇ ਫਰਸ਼ ‘ਤੇ ਲੇਟੇ-ਲੇਟੇ ਕਿਹਾ, ‘‘ਹੁਣ ਸਮਝ ਗਏ ਨਾ ਕਿਵੇਂ ਛਾਲ ਮਾਰਨੀ ਹੈ, ਹੁਣ ਛੱਤ ‘ਤੇ ਚੜ੍ਹੋ ਅਤੇ ਛਾਲ ਮਾਰੋ ਅਤੇ ਹਾਂ, ਪਹਿਲਾਂ ਜ਼ਰਾ ਕਿਸੇ ਡਾਕਟਰ ਨੂੰ ਫੋਨ ਕਰ ਦਿਓ, ਕਿਉਂਕਿ ਮੇਰੀ ਪਸਲੀ ਟੁੱਟ ਗਈ ਹੈ।”