ਹਲਕਾ ਫੁਲਕਾ

ਹਲਕਾ ਮੇਰੇ ਇੱਕ ਸ਼ੁਭਚਿੰਤਕ ਨੇ ਮੈਨੂੰ ਸੁਝਾਅ ਦਿੱਤਾ ਕਿ ਪਤਨੀ ਨੂੰ ਬਹਿਸ ਨਾਲ ਨਹੀਂ, ਆਪਣੀ ਮੁਸਕੁਰਾਹਟ ਨਾਲ ਹਰਾਓ। ਮੈਂ ਕੋਸ਼ਿਸ਼ ਕੀਤੀ ਤਾਂ ਪਤਨੀ ਬੋਲੀ, ‘‘ਬਹੁਤ ਜ਼ਿਆਦਾ ਹਾਸਾ ਆ ਰਿਹਾ ਹੈ ਤੈਨੂੰ ਅੱਜ ਕੱਲ੍ਹ, ਲੱਗਦਾ ਹੈ ਤੇਰਾ ਭੂਤ ਲਾਹੁਣਾ ਹੀ ਪਵੇਗਾ।”
********
ਅੱਧੀ ਰਾਤ ਨੂੰ ਖੜਾਕ ਹੋਣ ‘ਤੇ ਮਕਾਨ ਮਾਲਕ ਨੇ ਦਰਵਾਜ਼ਾ ਖੋਲ੍ਹਿਆ, ਦੇਖਿਆ ਤਾਂ ਸਾਹਮਣੇ ਕਿਰਾਏਦਾਰ ਖੜ੍ਹਾ ਸੀ। ਉਹ ਬੋਲਿਆ, ‘‘ਜਨਾਬ, ਮੈਨੂੰ ਅਫਸੋਸ ਹੈ ਕਿ ਇਸ ਮਹੀਨੇ ਕਿਰਾਇਆ ਨਹੀਂ ਦੇ ਸਕਾਂਗਾ।”
ਮਾਲਕ, ‘‘…ਪਰ ਇਹ ਗੱਲ ਤਾਂ ਤੁਸੀਂ ਸਵੇਰੇ ਵੀ ਦੱਸ ਸਕਦੇ ਸੀ।”
ਕਿਰਾਏਦਾਰ, ‘‘ਮੈਂ ਸੋਚਿਆ ਕਿ ਮੈਂ ਇਕੱਲਾ ਸਾਰੀ ਰਾਤ ਚਿੰਤਾ ‘ਚ ਕਿਉਂ ਜਾਗਾਂ।”
********
ਇੱਕ ਅਰਥੀ ਸ਼ਮਸ਼ਾਨਘਾਟ ਲਿਜਾਈ ਜਾ ਰਹੀ ਸੀ। ਰਿਸ਼ਤੇਦਾਰਾਂ ਨੇ ਮਰਨ ਵਾਲੇ ਦੀ ਲਾਸ਼ ਨੂੰ ਇੱਕ ਐਂਬੂਲੈਂਸ ਵਿੱਚ ਰੱਖਿਆ ਹੋਇਆ ਸੀ ਅਤੇ ਉਸ ਨੂੰ ਧੱਕਾ ਮਾਰ ਕੇ ਲੈ ਜਾ ਰਹੇ ਸਨ। ਜਦੋਂ ਉਹ ਲੋਹਗੜ੍ਹ ਗੇਟ ‘ਤੇ ਪਹੁੰਚੇ ਤਾਂ ਕਿਸੇ ਨੇ ਰਿਸ਼ਤੇਦਾਰਾਂ ਤੋਂ ਪੁੱਛ ਲਿਆ, ‘‘ਮਰਨ ਵਾਲੇ ਦੀ ਆਖਰੀ ਇੱਛਾ ਕੀ ਸੀ?”
ਇੱਕ ਵਿਅਕਤੀ ਬੋਲਿਆ, ‘‘ਹਰ ਹਾਲ ‘ਚ ਪੈਟਰੋਲ ਦੀ ਬੱਚਤ ਕੀਤੀ ਜਾਵੇ।”