ਹਲਕਾ ਫੁਲਕਾ

ਡਾਕਟਰ, ‘‘ਤੁਹਾਡਾ ਮੋਢਾ ਕਿਵੇਂ ਉਤਰ ਗਿਆ।”
ਮਰੀਜ਼, ‘‘ਅੱਜ ਮੈਂ ਗਲਤੀ ਨਾਲ ਆਪਣੇ ਲੜਕੇ ਦਾ ਬਸਤਾ ਚੁੱਕ ਕੇ ਆਪਣੇ ਮੋਢੇ ‘ਤੇ ਟੰਗ ਲਿਆ ਸੀ।”
********
ਬਾਰ ਦੇ ਦਰਵਾਜ਼ੇ ਤੋਂ ਇੱਕ ਸਾਹਬ ਲੜਖੜਾਉਂਦੇ ਹੋਏ ਬਾਹਰ ਨਿਕਲੇ ਅਤੇ ਆਪਣੀ ਕਾਰ ਵਿੱਚ ਬੈਠਣ ਲੱਗੇ। ਇੱਕ ਟਰੈਫਿਕ ਸਿਪਾਹੀ ਉਨ੍ਹਾਂ ਵੱਲ ਵਧਿਆ ਤੇ ਪੁੱਛਣ ਲੱਗਾ, ‘‘ਸਰ ਤੁਹਾਡਾ ਇਰਾਦਾ ਕੀ ਡਰਾਈਵਿੰਗ ਕਰਨ ਦਾ ਹੈ?”
ਸਾਹਿਬ ਬੋਲੇ, ‘‘…ਤਾਂ ਤੁਸੀਂ ਕੀ ਸਮਝਦੇ ਹੋ ਕਿ ਇਸ ਹਾਲਤ ‘ਚ ਮੈਂ ਪੈਦਲ ਆਪਣੇ ਘਰ ਪਹੁੰਚ ਸਕਾਂਗਾ।”
********
ਗੁੱਲੂ ਨੇ ਹਲਵਾਈ ਦੀ ਦੁਕਾਨ ਤੋਂ ਇੱਕ ਰਸਗੁੱਲਾ ਚੁੱਕ ਲਿਆ। ਹਲਵਾਈ ਉਸ ਤੋਂ ਰਸਗੁੱਲਾ ਖੋਹਣ ਦੀ ਕੋਸ਼ਿਸ਼ ਕਰਨ ਲੱਗਾ। ਗੁੱਲੂ ਨੇ ਝਟ ਰਸਗੁੱਲਾ ਆਪਣੇ ਮੂੰਹ ‘ਚ ਪਾ ਲਿਆ ਅਤੇ ਬੋਲਿਆ, ‘‘ਹੁਣ ਤਾਂ ਖੁਸ਼ ਹੋ ਨਾ? ਨਾ ਤੁਹਾਡੇ ਹੱਥ ਆਇਆ ਤੇ ਨਾ ਹੀ ਮੇਰੇ।”
********