ਹਲਕਾ ਫੁਲਕਾ

ਪਿਤਾ, ‘‘ਬੇਟਾ, ਪੇਪਰ ਵਿੱਚ ਅੱਸੀ ਫੀਸਦੀ ਨੰਬਰ ਲਿਆਉਣੇ ਹਨ।”
ਬੇਟਾ, ‘‘ਪਾਪਾ, ਮੈਂ 100 ਫੀਸਦੀ ਲਿਆਵਾਂਗਾ।”
ਪਿਤਾ, ‘‘ਬੇਵਕੂਫ, ਮੇਰੇ ਨਾਲ ਮਖੌਲ ਕਰਦਾ ਏਂ?”
ਬੇਟਾ, ‘‘ਪਾਪਾ, ਪਹਿਲਾਂ ਮਖੌਲ ਕਿਸ ਨੇ ਕਰਨਾ ਸ਼ੁਰੂ ਕੀਤਾ ਸੀ?”
********
ਅਧਿਆਪਕ, ‘‘ਇੰਨਾ ਲੇਟ ਕਿਵੇਂ ਹੋ ਗਿਆ?”
ਵਿਦਿਆਰਥੀ, ‘‘ਜੀ, ਮੇਰੇ ਪਿਤਾ ਜੀ ਹਸਪਤਾਲ ਵਿੱਚ ਹਨ।”
ਅਧਿਆਪਕ, ‘‘ਚੱਲ ਬੇਟਾ, ਕੋਈ ਗੱਲ ਨਹੀਂ।”
ਕੁਝ ਦਿਨਾਂ ਬਾਅਦ…
ਅਧਿਆਪਕ, ‘‘ਅੱਜ ਫਿਰ ਲੇਟ?”
ਵਿਦਿਆਰਥੀ, “ਜੀ ਪਿਤਾ ਜੀ ਹਸਪਤਾਲ ਵਿੱਚ ਹਨ।”
ਅਧਿਆਪਕ, ‘‘ਅਜੇ ਤੇਰੇ ਪਾਪਾ ਠੀਕ ਨਹੀਂ ਹੋਏ?”
ਮੁੰਡਾ, ‘‘ਓ ਨਹੀਂ ਸਰ, ਮੇਰੇ ਪਾਪਾ ਤਾਂ ਡਾਕਟਰ ਹਨ।”
********
ਪਤਨੀ (ਬੜੇ ਪਿਆਰ ਨਾਲ), ‘‘ਤੁਹਾਨੂੰ ਅੱਜ ਚਿਕਨ ਬਣਾ ਦੇਵਾਂ?”
ਪਤੀ, ‘‘ਨਹੀਂ, ਮੈਂ ਇਨਸਾਨ ਹੀ ਠੀਕ ਹਾਂ, ਵੱਡੀ ਆਈ ਜਾਦੂਗਰਨੀ।”