ਹਲਕਾ ਫੁਲਕਾ

ਕੁਲਵਿੰਦਰ, ‘‘ਯਾਰ, ਵਿਆਹ ਤੋਂ ਬਾਅਦ ਘਰ ਵਾਲੀ ਕਿਹੋ ਜਿਹੀ ਵੀ ਹੋਵੇ, ਖਰਚੇ ਤਾਂ ਲੱਗੇ ਹੀ ਰਹਿੰਦੇ ਹਨ।”
ਸੁਰਿੰਦਰ, ‘‘ਕਿਹੋ ਜਿਹੇ ਖਰਚੇ?”
ਕੁਲਵਿੰਦਰ, ‘‘ਘਰ ਵਾਲੀ ਗੋਰੀ ਹੋਵੇ ਤਾਂ ਸਨ ਸਕ੍ਰੀਨ ਦਾ ਖਰਚਾ ਅਤੇ ਕਾਲੀ ਹੋਵੇ ਤਾਂ ਫੇਅਰਨੈਸ ਕਰੀਮ ਦਾ।”
********
ਪਤਨੀ ਦੇ ਜਨਮ ਦਿਨ ‘ਤੇ ਹੱਦੋਂ ਵੱਧ ਕੰਜੂਸ ਪਤੀ ਨੇ ਪੁੱਛਿਆ, ‘‘ਤੈਨੂੰ ਕੀ ਤੋਹਫਾ ਚਾਹੀਦਾ ਹੈ?”
ਪਤਨੀ ਦੀ ਇੱਛਾ ਨਵੀਂ ਕਾਰ ਲੈਣ ਦੀ ਸੀ। ਉਸ ਨੇ ਇਸ਼ਾਰੇ ਨਾਲ ਕਿਹਾ, ‘‘ਮੈਨੂੰ ਅਜਿਹੀ ਚੀਜ਼ ਲੈ ਕੇ ਦਿਓ, ਜਿਸ ‘ਤੇ ਮੇਰੇ ਸਵਾਰ ਹੁੰਦਿਆਂ ਹੀ ਉਹ ਦੋ ਸਕਿੰਟਾਂ ਵਿੱਚ 0 ਤੋਂ 80 ‘ਤੇ ਪਹੁੰਚ ਜਾਵੇ।”
ਸ਼ਾਮ ਹੁੰਦਿਆਂ ਹੀ ਪਤੀ ਨੇ ਉਸ ਨੂੰ ਭਾਰ ਤੋਲਣ ਵਾਲੀ ਮਸ਼ੀਨ ਲਿਆ ਕੇ ਦੇ ਦਿੱਤੀ।
********
ਟੀਚਰ, ‘‘ਕੋਈ ਚੀਜ਼ ਦੱਸੋ ਜਿਸ ਦਾ ਨਾਂਅ ਲੰਬਾ ਹੋਵੇ।”
ਸੋਨੂੰ, ‘‘ਰਬੜ।”
ਟੀਚਰ, ‘‘ਇਹ ਤਾਂ ਬਹੁਤ ਛੋਟਾ ਨਾਂਅ ਹੈ।”
ਸੋਨੂੰ, ‘‘…ਪਰ ਇਸ ਨੂੰ ਖਿੱਚ ਕੇ ਜਿੰਨਾ ਚਾਹੋ ਲੰਬਾ ਕਰ ਸਕਦੇ ਹੋ।”