ਹਲਕਾ ਫੁਲਕਾ

ਡਾਕਟਰ, ‘‘ਸ਼ਰਾਬ ਪੀਂਦਾ ਏਂ ਤਾਂ ਕਸਰਤ ਕਰਨੀ ਵੀ ਜ਼ਰੂਰੀ ਹੈ।”
ਮਰੀਜ਼, ‘‘ਕਸਰਤ ਤਾਂ ਮੈਂ ਕਰਦਾ ਹਾਂ।”
ਡਾਕਟਰ, ‘‘ਕਿਹੜੀ ਕਸਰਤ ਕਰਦਾ ਏਂ?”
ਮਰੀਜ਼, ‘‘ਠੇਕੇ ਤੱਕ ਪੈਦਲ ਹੀ ਜਾਂਦਾ ਹਾਂ।”
********
ਅਧਿਆਪਕ, ‘‘ਸੁਰਿੰਦਰ, ਚੱਲ ਦੱਸ ਕਿ ਯਮੁਨਾ ਨਦੀ ਕਿੱਥੇ ਵਗਦੀ ਹੈ?”
ਸੁਰਿੰਦਰ, ‘‘ਜ਼ਮੀਨ ਉਤੇ।”
ਅਧਿਆਪਕ, ‘‘ਨਕਸ਼ੇ ਵਿੱਚ ਦੱਸ ਕਿੱਥੇ ਵਗਦੀ ਹੈ?”
ਸੁਰਿੰਦਰ, ‘‘ਨਕਸ਼ੇ ਵਿੱਚ ਕਿਵੇਂ ਵਗ ਸਕਦੀ ਹੈ, ਨਕਸ਼ਾ ਗਲ਼ ਜਾਵੇਗਾ।”
********
ਤੰਤਰਿਕ, ‘‘ਬੇਟਾ, ਤੇਰੇ ‘ਤੇ ਇੱਕ ਚੁੜੇਲ ਦਾ ਪਰਛਾਵਾਂ ਹੈ।”
ਮਹਿੰਦਰ, ‘‘ਬਾਬਾ, ਮੈਂ ਥੱਪੜ ਮਾਰਾਂਗਾ, ਜੇ ਮੇਰੀ ਘਰ ਵਾਲੀ ਬਾਰੇ ਕੁਝ ਕਿਹਾ ਦਾਂ।”