ਹਲਕਾ ਫੁਲਕਾ

ਪੰਕਜ ਨੂੰ ਖੇਡਦੇ ਸਮੇਂ ਉਸ ਦੀ ਸੱਜੀ ਬਾਂਹ ਉੱਤੇ ਸੱਟ ਲੱਗ ਗਈ। ਉਹ ਡਾਕਟਰ ਕੋਲ ਗਿਆ ਅਤੇ ਬੋਲਿਆ, ‘‘ਡਾਕਟਰ ਸਾਹਿਬ, ਪੱਟੀ ਖੱਬੀ ਬਾਂਹ ‘ਤੇ ਕਰਨਾ।”
‘‘ਕਿਉਂ? ਸੱਟ ਤਾਂ ਤੇਰੀ ਸੱਜੀ ਬਾਂਹ ‘ਤੇ ਲੱਗੀ ਹੈ।” ਡਾਕਟਰ ਸਾਹਿਬ ਨੇ ਹੈਰਾਨ ਹੋ ਕੇ ਕਿਹਾ।
‘‘ਜੀ ਹਾਂ, ਪਰ ਸਕੂਲ ਦੇ ਮੁੰਡੇ ਬਹੁਤ ਸ਼ਰਾਰਤੀ ਹਨ। ਜਿਸ ਬਾਂਹ ਉੱਤੇ ਸੱਟ ਲੱਗੀ ਹੋਵੇ, ਉਸ ਨੂੰ ਹਿਲਾ ਕੇ ਪੁੱਛਦੇ ਹਨ ਕਿ ਇਹ ਸੱਟ ਕਿਵੇਂ ਲੱਗੀ ਹੈ?”
********
ਡਾਕਟਰ ਬੋਲਿਆ, ‘‘ਭਈ ਦੇਖੋ, ਮੈਂ ਸੰਪਾਦਕ ਨਹੀਂ, ਡਾਕਟਰ ਹਾਂ। ਮੈਨੂੰ ਕਵਿਤਾ ਨਹੀਂ, ਆਪਣੀ ਬਿਮਾਰੀ ਦੱਸੋ।”
ਮਰੀਜ਼ ਨੇ ਦੱਸਿਆ, ‘‘ਡਾਕਟਰ ਸਾਹਿਬ, ਮੈਨੂੰ ਕਵਿਤਾ ਸੁਣਾਉਣ ਦੀ ਹੀ ਬਿਮਾਰੀ ਹੈ।”
********
ਇੱਕ ਵਾਰ ਇੱਕ ਮੂਰਖ ਮੇਲਾ ਦੇਖਣ ਗਿਆ। ਉਸੇ ਰਾਤ ਨੂੰ ਕਿਸੇ ਨੇ ਉਸ ਦਾ ਕੰਬਲ ਚੋਰੀ ਕਰ ਲਿਆ, ਜਦੋਂ ਉਹ ਘਰ ਪਰਤਿਆ ਤਾਂ ਉਸ ਤੋਂ ਪੁੱਛਿਆ ਗਿਆ, ‘‘ਕਿਉਂ ਭਾਈ ਕਿਵੇਂ ਰਿਹਾ ਮੇਲਾ?”
ਮੂਰਖ ਨੇ ਕਿਹਾ, ‘‘ਜੀ ਮੇਲਾ-ਵੇਲਾ ਕੁਝ ਨਹੀਂ, ਉਥੇ ਤਾਂ ਲੋਕ ਮੇਰਾ ਕੰਬਲ ਚੋਰੀ ਕਰਨ ਲਈ ਇਕੱਠੇ ਹੋਏ ਸਨ।”