ਹਲਕਾ ਫੁਲਕਾ

ਇੱਕ ਅੰਗਰੇਜ਼ੀ ਕਲਾਸ ਦਾ ਇਸ਼ਤਿਹਾਰ : ‘ਇੱਕ ਮਹੀਨੇ ਵਿੱਚ ਫਟਾਫਟ ਅੰਗਰੇਜ਼ੀ ਬੋਲਣੀ ਸਿੱਖੋ। ਔਰਤਾਂ ਲਈ 50 ਫੀਸਦੀ ਦੀ ਛੋਟ।’
ਕਿਸੇ ਨੇ ਪੁੱਛਿਆ, ‘‘ਆਦਮੀਆਂ ਤੇ ਔਰਤਾਂ ਦੇ ਸਮਾਨਤਾ ਵਾਲੇ ਇਸ ਜ਼ਮਾਨੇ ਵਿੱਚ ਔਰਤਾਂ ਨੂੰ ਛੋਟ ਕਿਉਂ?”
ਕਲਾਸ ਵਾਲੇ, ‘‘…ਕਿਉਂਕਿ ਔਰਤਾਂ ਨੂੰ ਫਟਾਫਟ ਬੋਲਣਾ ਪਹਿਲਾਂ ਹੀ ਆਉਂਦਾ ਹੈ, ਅੰਗਰੇਜ਼ੀ ਹੀ ਸਿਖਾਉਣੀ ਹੈ।”
********
ਪਤੀ, ‘‘ਜਦੋਂ ਮੈਂ ਇੰਨਾ ਹੀ ਖਰਾਬ ਹਾਂ ਤਾਂ ਅਗਲੇ ਜਨਮ ਲਈ ਕਿਉਂ ਮੰਗ ਰਹੀ ਏਂ?”
ਪਤਨੀ, ‘‘ਇੰਨਾ ਸੁਧਾਰਨ ਤੋਂ ਬਾਅਦ ਕਿਸੇ ਹੋਰ ਨੂੰ ਕਿਉਂ ਦੇਵਾਂ?”
********
ਪਤੀ-ਪਤਨੀ ਦਾ ਝਗੜਾ ਹੋ ਰਿਹਾ ਸੀ। ਪਤਨੀ ਗੁੱਸੇ ਵਿੱਚ ਬੋਲੀ, ‘‘ਦੇਖ ਲੈਣਾ, ਤੁਹਾਨੂੰ ਤਾਂ ਨਰਕ ਵਿੱਚ ਵੀ ਜਗ੍ਹਾ ਨਹੀਂ ਮਿਲੇਗੀ।”
ਪਤੀ, ‘‘ਠੀਕ ਹੈ, ਉਂਝ ਵੀ ਮੈਂ ਹਰ ਜਗ੍ਹਾ ਤੇਰੇ ਨਾਲ ਹੀ ਨਹੀਂ ਜਾਣਾ ਚਾਹੁੰਦਾ।”