ਹਲਕਾ ਫੁਲਕਾ

ਰਾਜੇਸ਼ (ਵਿਕੁਲ ਨੂੰ), ‘‘ਦੇਖਿਆ, ਮੈਂ ਤੈਨੂੰ ਇਸ ਹਨੇਰੇ ਵਿੱਚ ਵੀ ਪਛਾਣ ਲਿਆ ਹੈ।”
ਵਿਕੁਲ, ‘‘ਓਏ, ਤਦੇ ਹੀ ਤਾਂ ਮਾਸਟਰ ਜੀ ਤੈਨੂੰ ਉਲੂ ਕਹਿੰਦੇ ਹਨ।”
********
ਟੀਚਰ (ਮਿੰਨੀ ਨੂੰ), ‘‘ਅੱਜ ਸਕੂਲ ਦੇਰ ਨਾਲ ਆਉਣ ਦਾ ਤੂੰ ਕੀ ਬਹਾਨਾ ਘੜਿਆ ਹੈ।”
ਮਿੰਨੀ, ‘‘ਸਰ, ਅੱਜ ਮੈਂ ਇੰਨੀ ਤੇਜ਼ ਦੌੜ ਕੇ ਸਕੂਲ ਆਈ ਕਿ ਮੈਨੂੰ ਬਹਾਨਾ ਸੋਚਣ ਦਾ ਮੌਕਾ ਹੀ ਨਹੀਂ ਮਿਲਿਆ।”
********
ਪਤਨੀ ਨੇ ਸਵੇਰੇ ਸਵੇਰੇ ਕਿਹਾ, ‘‘ਅੱਧਾ ਸਿਰ ਦਰਦ ਹੋ ਰਿਹਾ ਹੈ।”
ਪਤੀ ਨੇ ਗਲਤੀ ਨਾਲ ਕਹਿ ਦਿੱਤਾ, ‘‘ਜਿੰਨਾ ਹੈ, ਓਨਾ ਹੀ ਤਾਂ ਦੁਖੇਗਾ।”
ਏਨੀ ਗੱਲ ਕਹਿਣ ਵੇਲੇ ਤੋਂ ਪਤੀ ਦਾ ਪੂਰਾ ਸਰੀਰ ਦੁਖ ਰਿਹਾ ਹੈ।
********