ਹਲਕਾ ਫੁਲਕਾ

ਚੂਹੇ ਦਾ ਬੱਚਾ ਦੌੜਦਾ ਹੋਇਆ ਸੜਕ ਦੇ ਵਿਚਕਾਰ ਖੜ੍ਹਾ ਹੋ ਗਿਆ। ਉਥੇ ਇੱਕ ਘੋੜਾ ਵੀ ਸੀ। ਉਸ ਨੇ ਘੋੜੇ ਤੋਂ ਪੁੱਛਿਆ, ‘‘ਤੁਹਾਡੀ ਉਮਰ ਕਿੰਨੀ ਹੈ?”
ਘੋੜਾ ਬੋਲਿਆ, ‘‘ਇੱਕ ਸਾਲ ਅਤੇ ਤੁਹਾਡੀ?”
ਚੂਹਾ ਬੋਲਿਆ, ‘‘ਉਮਰ ਤਾਂ ਮੇਰੀ ਵੀ ਇੱਕ ਸਾਲ ਹੀ ਹੈ, ਪਰ ਮੈਂ ਇਨ੍ਹੀਂ ਦਿਨੀਂ ਡਾਈਟਿੰਗ ਕਰ ਰਿਹਾ ਹਾਂ।”
*********
ਦੁਲਹਾ ਹੈਰਾਨ ਹੋ ਕੇ ਆਪਣੇ ਸਹੁਰੇ ਨੂੰ ਬੋਲਿਆ, ‘‘ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਕਿ ਤੁਸੀਂ ਦਾਜ ‘ਚ ਮੈਨੂੰ ਸ਼ਤਰੰਜ ਦਾ ਸਾਰਾ ਸਾਮਾਨ ਕਿਉਂ ਦੇ ਰਹੇ ਹੋ?”
ਸਹੁਰਾ, ‘‘ਇਸ ਲਈ ਕਿ ਮੈਂ ਤੁਹਾਡੇ ਪਿਤਾ ਜੀ ਨੂੰ ਭਰੋਸਾ ਦਿੱਤਾ ਸੀ ਕਿ ਮੈਂ ਆਪਣੀ ਬੇਟੀ ਦੀ ਵਿਦਾਈ ਹਾਥੀ-ਘੋੜਿਆਂ ਨਾਲ ਕਰਾਂਗਾ।”
*********
ਡਾਕਟਰ (ਨੇਤਾ ਜੀ ਨੂੰ), ‘‘ਤੁਹਾਨੂੰ ਵਾਰ ਵਾਰ ਚੋਣ ਹਾਰਨ ਦੇ ਸੁਫਨੇ ਆਉਂਦੇ ਸਨ। ਦੱਸੋ ਮੇਰੀ ਦਵਾਈ ਨਾਲ ਕੁਝ ਫਰਕ ਪਿਆ।”
ਨੇਤਾ ਜੀ, ‘‘ਜੀ ਹਾਂ, ਕਾਫੀ ਫਰਕ ਪਿਆ ਹੈ। ਸੁਫਨੇ ਤਾਂ ਹੁਣ ਵੀ ਮੈਨੂੰ ਚੋਣ ਹਾਰਨ ਦੇ ਹੀ ਆਉਂਦੇ ਹਨ, ਪਰ ਹੁਣ ਮੇਰੀ ਜ਼ਮਾਨਤ ਜ਼ਬਤ ਨਹੀਂ ਹੁੰਦੀ।”