ਹਲਕਾ ਫੁਲਕਾ

ਜੀਤੋ, ‘‘ਬੇਟਾ, ਤੂੰ ਤਾਂ ਪੜ੍ਹਨ ਵਿੱਚ ਬੜਾ ਹੁਸ਼ਿਆਰ ਏਂ, ਫਿਰ ਟਿਊਸ਼ਨ ਵਾਲੇ ਨੂੰ ਰੱਖਣ ਦੀ ਕੀ ਲੋੜ ਹੈ?”
ਬਬਲੂ, ‘‘ਮੰਮੀ, ਤੁਸੀਂ ਵੀ ਘਰ ਦਾ ਕੰਮ ਕਰਨ ਵਿੱਚ ਹੁਸ਼ਿਆਰ ਹੋ, ਨੌਕਰਾਣੀ ਰੱਖਣ ਦੀ ਕੀ ਲੋੜ ਹੈ?”
********
ਸਰਕਾਰ ਨੇ ਹੁਕਮ ਜਾਰੀ ਕੀਤਾ ਕਿ ਚਾਲਕ ਆਦਮੀ ਹੋਵੇ ਜਾਂ ਔਰਤ, ਦੋੋਪਹੀਆ ਵਾਹਨ ਚਾਲਕ ਲਈ ਹੈਲਮਟ ਪਾਉਣਾ ਲਾਜ਼ਮੀ ਹੈ।
ਇਹ ਖਬਰ ਸੁਣ ਕੇ ਪਤਨੀ ਨੇ ਅਲਮਾਰੀ ਖੋਲ੍ਹੀ ਅਤੇ ਬੋਲੀ, ‘‘ਹਾਏ ਰੱਬਾ! ਹੁਣ ਇੰਨੇ ਸਾਰੇ ਮੈਚਿੰਗ ਹੈਲਮਟ ਖਰੀਦਣੇ ਪੈਣਗੇ।”
ਪਤੀ ਨੇ ਐਕਵਿਟਾ ਹੀ ਵੇਚ ਦਿੱਤੀ।
********
ਪਤੀ, ‘‘ਨੀਂਦ ਨਹੀਂ ਆ ਰਹੀ।”
ਪਤਨੀ, ‘‘ਰਸੋਈ ਵਿੱਚ ਭਾਂਡੇ ਪਏ ਹਨ, ਉਹੀ ਮਾਂਜ ਦਿਓ।”
ਪਤੀ, ‘‘ਮੈਂ ਤਾਂ ਨੀਂਦ ਵਿੱਚ ਬੋਲ ਰਿਹਾ ਹਾਂ।”