ਹਲਕਾ ਫੁਲਕਾ

ਬੈਂਕ ਮੈਨੇਜਰ, ‘‘ਕੈਸ਼ ਖਤਮ ਹੋ ਗਿਆ, ਕੱਲ੍ਹ ਆਉਣਾ।”
ਰਾਮੂ, ‘‘…ਪਰ ਮੈਨੂੰ ਮੇਰੇ ਪੈਸੇ ਹੁਣੇ ਚਾਹੀਦੇ ਨੇ।”
ਮੈਨੇਜਰ, ‘‘ਦੇਖੋ ਤੁਸੀਂ ਗੁੱਸਾ ਨਾ ਕਰੋ, ਸ਼ਾਂਤੀ ਨਾਲ ਗੱਲ ਕਰੋ।”
ਰਾਮੂ, ‘‘ਠੀਕ ਹੈ ਬੁਲਾਓ ਸ਼ਾਂਤੀ ਨੂੰ, ਅੱਜ ਮੈਂ ਉਸੇ ਨਾਲ ਗੱਲ ਕਰਾਂਗਾ।”
********
ਪਾਪਾ, ‘‘ਤੇਰੇ ਰਿਜ਼ਲਟ ਦਾ ਕੀ ਹੋਇਆ?”
ਸੋਨੂੰ, ‘‘ਟੀਚਰ ਨੇ ਕਿਹਾ ਹੈ ਕਿ ਪਾਸ ਹੋਣ ‘ਚ ਇੱਕ ਸਾਲ ਹੋਰ ਲੱਗੇਗਾ।”
ਪਾਪਾ, ‘‘ਸਾਲ ਤਾਂ ਚਾਹੇ ਦੋ ਲਗਾ ਲੈ, ਪਰ ਫੇਲ੍ਹ ਨਾ ਹੋਈਂ।”
********
ਗੋਲੂ, ‘‘ਮੰਮੀ, ਮੈਂ ਸੌਂਦਾ ਹੋਇਆ ਕਿੱਦਾਂ ਦਾ ਲੱਗਦਾ ਹਾਂ?”
ਮੰਮੀ, ‘‘ਬਹੁਤ ਪਿਆਰਾ ਲੱਗਦਾ ਹੈਂ।”
ਗੋਲੂ, ‘‘…ਤਾਂ ਫਿਰ ਰੋਜ਼ ਸਵੇਰੇ ਮੈਨੂੰ ਉਠਾਉਂਦੇ ਕਿਉਂ ਹੋ?”