ਹਲਕਾ ਫੁਲਕਾ

ਡਾਕਟਰ ਪੇਸ਼ੈਂਟ ਦੇ ਪਤੀ ਨੂੰ, ‘‘ਅੱਜ ਕਿਹੋ ਜਿਹੀ ਤਬੀਅਤ ਹੈ ਤੁਹਾਡੀ ਪਤਨੀ ਦੀ?”
ਪਤੀ, ‘‘ਅੱਜ ਠੀਕ ਹੈ ਡਾਕਟਰ ਸਾਹਿਬ, ਸਵੇਰੇ ਤਾਂ ਮੇਰੇ ਨਾਲ ਲੜੀ ਵੀ ਸੀ।”
********
ਜੀਤੋ, ‘‘ਮੈਂ ਤੁਹਾਡੇ ਨਾਲ ਵਿਆਹ ਕਰ ਕੇ ਗਲਤੀ ਕੀਤੀ।”
ਜੀਤਾ, ‘‘ਕਿਉਂ ਕੀ ਹੋਇਆ?”
ਜੀਤੋ, ‘‘ਮੈਨੂੰ ਤਾਂ ਅਜਿਹਾ ਪਤੀ ਚਾਹੀਦਾ ਸੀ, ਜੋ ਮੇਰੇ ਨਾਲ ਪਿਆਰੀਆਂ-ਪਿਆਰੀਆਂ ਗੱਲਾਂ ਕਰੇ, ਮੇਰੇ ਨਾਲ ਮਜ਼ਾਕ ਕਰੇ, ਰਾਤ ਨੂੰ ਰੋਮਾਂਟਿਕ ਗੀਤ ਸੁਣਾਏ।”
ਜੀਤਾ, ‘‘ਮੇਰੇ ਨਾਲ ਵਿਆਹ ਕਿਉਂ ਕੀਤਾ, ਇੱਕ ਰੇਡੀਓ ਸੈੱਟ ਲੈ ਆਉਣਾ ਸੀ।”
********
ਪਤੀ-ਪਤਨੀ ਵਿੱਚ ਬਹੁਤ ਦੇਰ ਤੋਂ ਬਹਿਸ ਚੱਲ ਰਹੀ ਸੀ।
ਪਤਨੀ, ‘‘ਆਖਿਰ ਤੁਸੀਂ ਚਾਹੰੁਦੇ ਕੀ ਹੋ?”
ਪਤੀ, ‘‘ਕੁਝ ਨਹੀਂ, ਬੱਸ ਤੁਸੀਂ ਢੰਗ ਨਾਲ ਰਿਹਾ ਕਰੋ।”
ਪਤਨੀ, ‘‘ਸਵੇਰੇ ਪੰਜ ਵਜੇ ਉਠਦੀ ਹਾਂ, ਪੂਰੇ ਘਰ ਵਿੱਚ ਸਫਾਈ ਕਰਦੀ ਹਾਂ, ਨਾਸ਼ਤਾ ਬਣਾਉਂਦੀ ਹਾਂ, ਬੱਚਿਆਂ ਨੂੰ ਉਠਾ ਕੇ ਤਿਆਰ ਕਰਦੀ ਹਾਂ, ਉਨ੍ਹਾਂ ਨੂੰ ਸਕੂਲ ਭੇਜ ਕੇ ਤੁਹਾਡੇ ਲਈ ਖਾਣਾ ਤਿਆਰ ਕਰਦੀ ਹਾਂ, ਇਸ ਦੌਰਾਨ ਮੈਨੂੰ ਨੱਕ ਸਾਫ ਕਰਨ ਤੱਕ ਦੀ ਫੁਰਸਤ ਨਹੀਂ ਮਿਲਦੀ।”
ਪਤੀ, ‘‘ਮੈਂ ਇਹੀ ਤਾਂ ਕਹਿ ਰਿਹਾ ਹਾਂ ਕਿ ਘੱਟ ਤੋਂ ਘੱਟ ਨੱਕ ਹੀ ਸਾਫ ਕਰ ਲਿਆ ਕਰ।”