ਹਲਕਾ ਫੁਲਕਾ

ਇੱਕ ਵਿਅਕਤੀ ਨੇ ਆਪਣੀ ਪਤਨੀ ਨੂੰ ਟੋਕਦੇ ਹੋਏ ਕਿਹਾ, ‘‘ਤੂੰ ਕਿੰਨੀ ਫਜ਼ੂਲ ਖਰਚੀ ਕਰਦੀ ਏਂ?”
ਪਤਨੀ, ‘‘ਜੋ ਤੁਸੀਂ ਕਰਦੇ ਹੋ, ਉਹ?”
ਵਿਅਕਤੀ, ‘‘ਕਿਹੜੀ ਫਜ਼ੂਲ ਖਰਚੀ?”
ਪਤਨੀ, ‘‘ਕਦੋਂ ਤੋਂ ਆਪਣੇ ਜੀਵਨ ਬੀਮੇ ਦੀਆਂ ਕਿਸ਼ਤਾਂ ਭਰ ਰਹੇ ਹੋ, ਅੱਜ ਤੱਕ ਕੰਮ ਆਈਆਂ?”
********
ਪਤੀ ਘਰ ਆ ਕੇ ਪਤਨੀ ਨੂੰ, ‘‘ਪਾਣੀ ਪਿਲਾ ਦੇ।”
ਪਤਨੀ, ‘‘ਕਿਉਂ, ਪਿਆਸ ਲੱਗੀ ਹੈ?”
ਪਤੀ (ਗੁੱਸੇ ਨਾਲ), ‘‘ਨਹੀਂ, ਗਲਾ ਚੈੱਕ ਕਰਨਾ ਹੈ, ਕਿਤੋਂ ਲੀਕ ਤਾਂ ਨਹੀਂ ਹੋ ਰਿਹਾ।”
********
ਪਿਤਾ, ‘‘ਬੇਟਾ ਇਸ ਵਾਰ ਪ੍ਰੀਖਿਆ ਵਿੱਚ ਤੂੰ ਨੱਬੇ ਫੀਸਦੀ ਅੰਕ ਲਿਆਉਣੇ ਹਨ।”
ਸੋਨੂੰ, ‘‘ਨਹੀਂ ਪਾਪਾ, ਇਸ ਵਾਰ ਮੈਂ 100 ਫੀਸਦੀ ਅੰਕ ਲਿਆਵਾਂਗਾ।”
ਪਿਤਾ, ‘‘ਕਿਉਂ ਮਜ਼ਾਕ ਕਰ ਰਿਹਾ ਹੈਂ?”
ਸੋਨੂੰ, ‘‘ਸ਼ੁਰੂ ਕਿਸ ਨੇ ਕੀਤਾ?”