ਹਲਕਾ ਫੁਲਕਾ

ਮੁੰਡਾ (ਛੋਟੇ ਭਰਾ ਨੂੰ), ‘‘ਓ ਬੇਵਕੂਫ, ਪਾਗਲ ਏਂ? ਤੂੰ ਇਕੱਠੀਆਂ ਦੋ-ਦੋ ਰੋਟੀਆਂ ਕਿਉਂ ਖਾ ਰਿਹਾ ਏਂ?”
ਛੋਟਾ ਭਰਾ, ‘‘ਭਾਅ ਜੀ, ਡਾਕਟਰ ਨੇ ਡਬਲ ਰੋਟੀ ਖਾਣ ਲਈ ਕਿਹਾ ਹੈ।”
********
ਇੱਕ ਨੇਤਾ ਜੀ ਮੰਚ ਉੱਤੇ ਭਾਸ਼ਣ ਦੇਣ ਵੇਲੇ ਜ਼ੋਰ-ਜ਼ੋਰ ਨਾਲ ਚੀਕ ਕੇ ਬੋਲ ਰਹੇ ਸਨ, ‘ਹਰ ਆਦਮੀ ਨੂੰ ਹਰ ਚੀਜ਼ ਮਿਲਣੀ ਚਾਹੀਦੀ ਹੈ। ਜਿਹੜੀ ਵੀ ਚੀਜ਼ ਤੁਹਾਨੂੰ ਚੰਗੀ ਲੱਗੇ, ਲੈ ਲਓ। ਜੇ ਠੰਢ ਲੱਗੇ ਤਾਂ ਕਿਸੇ ਦੁਕਾਨ ਦਾ ਸਭ ਤੋਂ ਵਧੀਆ ਕੋਟ ਚੁੱਕ ਲਓ। ਜੇ ਭੁੱਖ ਲੱਗੇ ਤਾਂ ਖਾਣੇ ਦੇ ਸਾਮਾਨ ਵਾਲੀ ਦੁਕਾਨ ਲੁੱਟ ਲਓ।’
ਨੇਤਾ ਜੀ ਭਾਸ਼ਣ ਦੇਣ ਤੋਂ ਬਾਅਦ ਮੰਚ ਤੋਂ ਹੇਠਾਂ ਉਤਰੇ ਤਾਂ ਚੀਕ ਕੇ ਬੋਲੇ, ‘‘ਓਏ, ਮੇਰਾ ਸਾਈਕਲ ਕੌਣ ਚੁੱਕ ਕੇ ਲੈ ਗਿਆ।”
********
ਪਿੰਟੂ, ‘‘ਯਾਰ ਕੋਈ ਅਜਿਹਾ ਤਰੀਕਾ ਦੱਸ ਕਿ ਮੈਂ ਲੜਕੀਆਂ ਦਾ ਨਹੀਂ, ਲੜਕੀਆਂ ਮੇਰਾ ਇੰਤਜ਼ਾਰ ਕਰਨ।”
ਅਸ਼ੋਕ, ‘‘ਕੱਲ੍ਹ ਤੋਂ ਆਟੋ ਚਲਾਉਣਾ ਸ਼ੁਰੂ ਕਰ ਦੇ।”