ਹਲਕਾ ਫੁਲਕਾ

ਇੱਕ ਕੁੜੀ ਦੇ ਵਿਆਹ ਤੋਂ ਦੋ ਦਿਨ ਪਹਿਲਾਂ ਉਸ ਦੀ ਸਹੇਲੀ ਨੇ ਪੁੱਛਿਆ, ‘‘ਵਿਆਹ ਦੀਆਂ ਸਾਰੀਆਂ ਤਿਆਰੀਆਂ ਕਰ ਲਈਆਂ?”
ਕੁੜੀ, ‘‘ਹਾਂ ਫੋਨ ਤਾਂ ਫਾਰਮੇਟ ਕਰ ਦਿੱਤਾ ਹੈ, ਫੇਸਬੁਕ ਵੀ ਡੀਐਕਟੀਵੇਟ ਕਰ ਦਿੱਤੀ ਹੈ, ਬੱਸ ਤੂੰ ਆਪਣਾ ਮੂੰਹ ਬੰਦ ਰੱਖੀਂ।”
********
ਪਤਨੀ (ਗੁੱਸੇ ਵਿੱਚ), ‘‘ਤੁਹਾਨੂੰ ਪਤਾ ਹੈ ਕਿ ਗੁਆਂਢੀ ਦੇ ਮੁੰਡੇ ਨੂੰ ਮੈਥ ਵਿੱਚ 99 ਨੰਬਰ ਮਿਲੇ ਹਨ?”
ਪਤੀ, ‘‘ਇੱਕ ਨੰਬਰ ਕਿੱਥੇ ਚਲਾ ਗਿਆ?”
ਪਤਨੀ, ‘‘ਉਹ ਸਾਡਾ ਮੁੰਡਾ ਜੋ ਲੈ ਆਇਆ।”
********
ਪਤਨੀ, ‘‘ਖਿੜਕੀ ਦੇ ਪਰਦੇ ਲਵਾ ਦਿਓ, ਨਵਾਂ ਗੁਆਂਢੀ ਮੈਨੂੰ ਵਾਰ-ਵਾਰ ਦੇਖਣ ਦੀ ਕੋਸ਼ਿਸ਼ ਕਰਦਾ ਹੈ।”
ਪਤੀ, ‘‘ਇੱਕ ਵਾਰ ਠੀਕ ਤਰ੍ਹਾਂ ਦੇਖ ਲੈਣ ਦੇ, ਉਹ ਖੁਦ ਹੀ ਪਰਦੇ ਲਵਾ ਲਵੇਗਾ।”