ਹਲਕਾ ਫੁਲਕਾ

ਕਾਰ ਨਾਲ ਟਕਰਾ ਕੇ ਇੱਕ ਕਬੂਤਰ ਬੇਹੋਸ਼ ਹੋ ਗਿਆ। ਇੱਕ ਆਦਮੀ ਉਸ ਨੂੰ ਚੁੱਕ ਕੇ ਘਰ ਲੈ ਗਿਆ ਤੇ ਪਿੰਜਰੇ ਵਿੱਚ ਪਾ ਦਿੱਤਾ।
ਕਬੂਤਰ ਨੂੰ ਹੋਸ਼ ਆਇਆ ਤਾਂ ਕਹਿਣ ਲੱਗਾ, ‘‘ਓਏ ਯਾਰ, ਜੇਲ੍ਹ ਹੋ ਗਈ। ਕੀ ਉਹ ਕਾਰ ਵਾਲਾ ਮਰ ਗਿਆ?”
********
ਇੱਕ ਵਾਰ ਇੱਕ ਚੀਤੇ ਅਤੇ ਗਧੇ ਵਿੱਚ ਬਹਿਸ ਹੋ ਗਈ। ਚੀਤਾ ਕਹਿੰਦਾ ਸੀ ਕਿ ਆਸਮਾਨ ਦਾ ਰੰਗ ਨੀਲਾ ਅਤੇ ਗਧਾ ਕਹਿੰਦਾ ਸੀ ਕਿ ਕਾਲਾ ਹੈ। ਸ਼ੇਰ ਨੇ ਬਹਿਸ ਸੁਣ ਕੇ ਚੀਤੇ ਨੂੰ ਜੇਲ੍ਹ ਵਿੱਚ ਪਾਉਣ ਦਾ ਹੁਕਮ ਦਿੱਤਾ।
ਚੀਤਾ, ‘‘ਮੈਂ ਸਹੀ ਹਾਂ, ਫਿਰ ਵੀ ਸਜ਼ਾ ਮੈਨੂੰ ਹੀ ਕਿਉਂ ਮਿਲੀ?”
ਸ਼ੇਰ, ‘‘ਮੈਂ ਜਾਣਦਾ ਹਾਂ ਕਿ ਤੂੰ ਸਹੀ ਹੈਂ, ਪਰ ਤੈਨੂੰ ਸਜ਼ਾ ਇਸ ਲਈ ਮਿਲੀ ਕਿ ਤੂੰ ਗਧੇ ਨਾਲ ਬਹਿਸ ਕੀਤੀ। ਉਹ ਤਾਂ ਗਧਾ ਹੈ ਕੁਝ ਵੀ ਕਹਿ ਸਕਦਾ ਹੈ।”
********
ਇੱਕ ਕੁੜੀ ਰੇਲਵੇ ਸਟੇਸ਼ਨ ‘ਤੇ ਗਈ ਅਤੇ ਸਟੇਸ਼ਨ ਮਾਸਟਰ ਨੂੰ ਬੋਲੀ, ‘‘ਪੰਜਾਬ ਮੇਲ ਕਦੋਂ ਆਏਗੀ?”
ਸਟੇਸ਼ਨ ਮਾਸਟਰ, ‘‘ਪੰਜ ਵਜੇ।”
ਕੁੜੀ, ‘‘ਲੋਕਲ?”
ਸਟੇਸ਼ਨ ਮਾਸਟਰ, ‘‘ਨੌਂ ਵਜੇ।”
ਕੁੜੀ, ‘‘…ਅਤੇ ਮਾਲ ਗੱਡੀ।”
ਸਟੇਸ਼ਨ ਮਾਸਟਰ, ‘‘ਇੱਕ ਵਜੇ, ਪਰ ਤੁਸੀਂ ਜਾਣਾ ਕਿੱਥੇ ਹੈ?”
ਕੁੜੀ, ‘‘ਕਿਤੇ ਨਹੀਂ, ਬੱਸ ਪਟੜੀ ਉੱਤੇ ਸੈਲਫੀ ਲੈਣੀ ਹੈ।”