ਹਲਕਾ ਫੁਲਕਾ

ਇੱਕ ਨੌਜਵਾਨ ਨੇ ਆਪਣੇ ਦੋਸਤ ਨੂੰ ਕਿਹਾ, ‘‘ਮੇਰੇ ਦੰਦਾਂ ਵਿੱਚ ਬਹੁਤ ਦਰਦ ਹੈ।”
ਮਿੱਤਰ ਨੇ ਜਵਾਬ ਦਿੱਤਾ, ‘‘ਜੇ ਮੇਰਾ ਦੰਦ ਹੁੰਦਾ, ਮੈਂ ਤਾਂ ਫੌਰਨ ਕਢਵਾ ਦਿੰਦਾ।”
ਨੌਜਵਾਨ ਨੇ ਕਿਹਾ, ‘‘ਹਾਂ, ਤੇਰਾ ਦੰਦ ਹੁੰਦਾ ਤਾਂ ਮੈਂ ਵੀ ਕੱਢਵਾ ਦਿੰਦਾ।”
********
ਮੁੰਨੀ, ‘‘ਪਿਤਾ ਜੀ ਦਰਵਾਜ਼ੇ ‘ਤੇ ਕੋਈ ਆਇਆ ਹੈ।”
ਪਿਤਾ, ‘‘ਦੇਖੋ ਕੌਣ ਹੈ?”
ਮੁੰਨੀ, ‘‘ਇੱਕ ਮੁੱਛਾਂ ਵਾਲਾ ਹੈ।”
ਪਿਤਾ ਜੀ, ‘‘ਕਹਿ ਦਿਓ ਸਾਨੂੰ ਨਹੀਂ ਚਾਹੀਦੀ।”
********
ਪੱਪੂ ਨੇ ਏਅਰਲਾਈਨਜ਼ ਦੇ ਆਫਿਸ ਵਿੱਚ ਫੋਨ ਕੀਤਾ ਤਾਂ ਰਿਸਪੈਸਨਸ਼ਿਟ ਨੇ ਫੋਨ ਚੁੱਕਿਆ। ਉਸ ਨੇ ਸਵਾਲ ਪੁੱਛ ਲਿਆ: ‘‘ਚੰਡੀਗੜ੍ਹ ਤੋਂ ਮੁੰਬਈ ਤੱਕ ਕਿੰਨੀ ਦੇਰ ਦਾ ਸਫਰ ਹੈ।”
ਰਿਸਪੈਸਨਸ਼ਿਟ, ‘‘ਇੱਕ ਮਿੰਟ ਸਰ।”
ਪੱਪੂ ਨੇ ਫੋਨ ਕੱਟ ਦਿੱਤਾ ਅਤੇ ਬੁੜਬੁੜਾਇਆ, ‘‘ਲੱਗਦਾ ਹੈ ਪੀ ਕੇ ਬੈਠੀ ਹੈ।”
********