ਹਲਕਾ ਫੁਲਕਾ

ਚਿੰਟੂ ਥਾਣੇ ਪਹੁੰਚਿਆ ਅਤੇ ਘਬਰਾਈ ਹੋਈ ਆਵਾਜ਼ ਵਿੱਚ ਡਿਊਟੀ ਅਫਸਰ ਨੂੰ ਬੋਲਿਆ, ‘‘ਮੈਨੂੰ ਗ੍ਰਿਫਤਾਰ ਕਰ ਲਓ। ਮੈਂ ਆਪਣੀ ਘਰ ਵਾਲੀ ਦੇ ਸਿਰ ‘ਤੇ ਡੰਡਾ ਮਾਰਿਆ ਹੈ।”
ਅਫਸਰ ਨੇ ਪੁੱਛਿਆ, ‘‘ਕੀ ਉਹ ਮਰ ਗਈ?”
ਚਿੰਟੂ ਬੋਲਿਆ, ‘‘ਨਹੀਂ ਬਚ ਗਈ ਹੈ, ਪਰ ਹੁਣ ਮੇਰੀ ਖੈਰ ਨਹੀਂ।”
********
ਗੋਲੂ, ‘‘ਪਰਸੋਂ ਮੇਰਾ ਦੋਸਤ ਮੋਲੂ ਖੂਹ ਵਿੱਚ ਡਿੱਗ ਪਿਆ ਸੀ। ਜ਼ਿਆਦਾ ਸੱਟ ਲੱਗੀ ਸੀ, ਇਸੇ ਲਈ ਬਹੁਤ ਚੀਕ ਰਿਹਾ ਸੀ।”
ਟੋਲੂ, ‘‘ਹੁਣ ਉਸ ਦਾ ਕੀ ਹਾਲ ਹੈ?”
ਗੋਲੂ, ‘‘ਹੁਣ ਠੀਕ ਹੈ, ਕੱਲ੍ਹ ਤੋਂ ਖੂਹ ਵਿੱਚੋਂ ਕੋਈ ਆਵਾਜ਼ ਨਹੀਂ ਆਈ।”
********
ਇੱਕ ਲੜਕੇ ਨੇ ਪੁੱਛਿਆ, ‘‘ਕਾਰ ਅਤੇ ਸਰਕਾਰ ‘ਚ ਕੀ ਫਰਕ ਹੈ?”
ਦੂਜੇ ਲੜਕੇ ਦਾ ਜਵਾਬ ਸੀ, ‘‘ਸਰਕਾਰ ਅੱਖ ਬੰਦ ਕਰ ਕੇ ਚਲਾਈ ਜਾ ਸਕਦੀ ਹੈ, ਪਾਰ ਕਾਰ ਨਹੀਂ।”