ਹਲਕਾ ਫੁਲਕਾ

;gਗੋਲੂ, ‘‘ਤੂੰ ਕਿਸ ਦਿਨ ਪੈਦਾ ਹੋਇਆ ਸੀ?”
ਮੋਲੂ, ‘‘ਐਤਵਾਰ।”
ਗੋਲੂ, ‘‘ਮੈਨੁੂੰ ਪਾਗਲ ਬਣਾ ਰਿਹਾ ਏਂ? ਐਤਵਾਰ ਤਾਂ ਛੁੱਟੀ ਹੁੰਦੀ ਹੈ।”
********
ਮਾਂ, ‘‘ਤੂੰ ਕਿੰਨੇ ਸਾਲ ਦੀ ਕੁੜੀ ਨਾਲ ਵਿਆਹ ਕਰਾਵੇਂਗਾ?”
ਸੋਨੂੰ, ‘‘36 ਸਾਲ ਦੀ ਨਾਲ।”
ਮਾਂ, ‘‘ਜੇ 36 ਸਾਲ ਦੀ ਨਾ ਮਿਲੀ ਤਾਂ?”
ਸੋਨੂ, ‘‘ਫਿਰ 18-18 ਸਾਲ ਦੀਆਂ ਦੋ ਕੁੜੀਆਂ ਨਾਲ ਵਿਆਹ ਕਰਵਾ ਲਵਾਂਗਾ।”
********
ਕੁੜੀ, ‘‘ਮੈਂ ਅਜਿਹੇ ਮੁੰਡੇ ਨਾਲ ਵਿਆਹ ਕਰਾਵਾਂਗੀ, ਜਿਸ ਦਾ ਕਾਰੋਬਾਰ ਉਚਾ ਹੋਵੇ।”
ਮੁੰਡਾ, ‘‘…ਤਾਂ ਫਿਰ ਮੈਂ ਇਕਦਮ ਸਹੀ ਹਾਂ, ਮੇਰੀ ਪਹਾੜ ‘ਤੇ ਹੇਅਰਡ੍ਰੈਸਿੰਗ ਦੀ ਦੁਕਾਨ ਹੈ।”