ਹਲਕਾ ਫੁਲਕਾ

ਪਤਨੀ, ‘‘ਤੁਸੀਂ ਪਿਛਲੇ ਸਾਲ ਮੇਰੇ ਜਨਮ ਦਿਨ ਮੌਕੇ ਮੈਨੂੰ ਲੋਹੇ ਦਾ ਬੈੱਡ ਦਿੱਤਾ ਸੀ। ਇਸ ਵਾਰ ਤੁਹਾਡਾ ਕੀ ਇਰਾਦਾ ਹੈ।”
ਪਤੀ, ‘‘ਇਸ ਸਾਲ ਉਸ ਵਿੱਚ ਕਰੰਟ ਛੱਡਣ ਦਾ ਇਰਾਦਾ ਹੈ।”
********
ਇੱਕ ਪ੍ਰੋਗਰਾਮ ਵਿੱਚ ਨੇਤਾ ਜੀ ਭਾਸ਼ਣ ਦੇ ਰਹੇ ਸਨ। ਉਹ ਬੋਲੇ, ‘‘ਸਾਨੂੰ ਖੁਰਾਕ ਦੀ ਸਮੱਸਿਆ ਦੇ ਹੱਲ ਲਈ ਜ਼ਿਆਦਾ ਤੋਂ ਜ਼ਿਆਦਾ ਅਨਾਜ ਉਗਾੁਣਾ ਚਾਹੀਦਾ ਹੈ।”
ਉਸੇ ਵੇਲੇ ਇੱਕ ਸ਼ਰਾਰਤੀ ਉਠ ਕੇ ਖੜਾ ਹੋ ਗਿਆ ਤੇ ਬੋਲਿਆ, ‘‘ਸ੍ਰੀਮਾਨ ਜੀ, ਘਾਹ ਉਗਾਉਣ ਬਾਰੇ ਤੁਹਾਡਾ ਕੀ ਵਿਚਾਰ ਹੈ?”
ਨੇਤਾ ਜੀ ਉਸ ਨੂੰ ਬੈਠਣ ਦਾ ਇਸ਼ਾਰਾ ਕਰਦਿਆਂ ਬੋਲੇ, ‘‘ਪਹਿਲਾਂ ਮੈਂ ਇਨਸਾਨਾਂ ਦੀ ਖੁਰਾਕ ਬਾਰੇ ਦੱਸ ਲਵਾਂ, ਤੇਰੀ ਖੁਰਾਕ ਬਾਰੇ ਬਾਅਦ ‘ਚ ਦੱਸਾਂਗਾ।”
********
ਅਧਿਆਪਕ (ਪ੍ਰੈਟੀ ਨੂੰ), ‘‘ਤੇਰਾ ਦੁਸਹਿਰੇ ਉੱਤੇ ਰਾਵਣ ਦਹਿਣ ਬਾਰੇ ਲਿਖਿਆ ਗਿਆ ਲੇਖ ਹੂ ਬਹੂ ਤੇਰੇ ਭਰਾ ਦੇ ਲੇਖ ਵਰਗਾ ਹੈ। ਕੀ ਤੂੰ ਉਸ ਦੀ ਨਕਲ ਮਾਰੀ ਹੈ?”
ਪ੍ਰੈਟੀ, ‘‘ਨਹੀਂ ਸਰ, ਗੱਲ ਅਸਲ ਵਿੱਚ ਇਹ ਹੈ ਕਿ ਅਸੀਂ ਦੋਵਾਂ ਨੇ ਇੱਕੋ ਰਾਵਣ ਬਾਰੇ ਲੇਖ ਲਿਖਿਆ ਹੈ।”
********