ਹਲਕਾ ਫੁਲਕਾ

ਪਤੀ, ‘‘ਜਦੋਂ ਵੀ ਮੈਂ ਪਿਤਾ ਜੀ ਦੀ ਤਲਵਾਰ ਦੇਖਦਾ ਹਾਂ, ਮੇਰਾ ਜੰਗ ‘ਤੇ ਜਾਣ ਨੂੰ ਦਿਲ ਕਰਦਾ ਹੈ।”
ਪਤਨੀ, ‘‘…ਤਾਂ ਜਾਂਦੇ ਕਿਉਂ ਨਹੀਂ?”
ਪਤੀ, ‘‘ਕੀ ਕਰਾਂ, ਇਸ ਤੋਂ ਤੁਰੰਤ ਬਾਅਦ ਉਨ੍ਹਾਂ ਦੀ ਬਨਾਊਟੀ ਲੱਤ ਦੀ ਯਾਦ ਆ ਜਾਂਦੀ ਹੈ।”
********
ਨਵੀਂ ਨਵੇਲੀ ਨੂੰਹ ਨੇ ਪਹਿਲੀ ਵਾਰ ਲੱਸੀ ਰਿੜਕੀ। ਮੱਖਣ ਆਉਣ ‘ਤੇ ਉਹ ਸੱਸ ਨੂੰ ਕਹਿਣ ਲੱਗੀ, ‘‘ਮੰਮੀ ਜੀ, ਲੱਸੀ ਵਿੱਚੋਂ ਮੱਖਣ ਆ ਗਿਆ ਹੈ, ਕਿੱਥੇ ਰੱਖਾਂ?”
ਸੱਸ ਨੇ ਸਮਝਾਇਆ, ‘‘ਬੇਟਾ, ਇਹ ਨਾਂਅ ਕਦੇ ਨਾ ਲਵੀਂ, ਇਹ ਤੇਰੇ ਸਹੁਰੇ ਦਾ ਨਾਂਅ ਹੈ।”
ਅਗਲੇ ਦਿਨ ਜਦੋਂ ਲੱਸੀ ਵਿੱਚੋਂ ਮੱਖਣ ਨਿਕਲਿਆ ਤਾਂ ਨੂੰਹ ਨੇ ਪੁੱਛਿਆ, ‘‘ਮੰਮੀ ਜੀ, ਲੱਸੀ ਵਿੱਚੋਂ ਸਹੁਰਾ ਸਾਹਿਬ ਨਿਕਲ ਆਏ ਹਨ, ਕਿੱਥੇ ਰੱਖਾਂ?”
********
ਸੁਭਾਸ਼ ਨੂੰ ਸੌਣ ਵੇਲੇ ਮੱਛਰਾਂ ਨੇ ਬਹੁਤ ਪ੍ਰੇਸ਼ਾਨ ਕੀਤਾ। 12 ਵਜੇ ਉਸ ਦੀ ਖੋਪੜੀ ਘੁੰਮੀ ਤੇ ਉਸ ਨੇ ਜ਼ਹਿਰ ਪੀ ਲਿਆ, ਫਿਰ ਬੋਲਿਆ, ‘‘ਹੁਣ ਡੰਗ ਮਾਰੋ ਸਾਲਿਓ, ਸਾਰੇ ਮਰੋਗੇ।”