ਹਲਕਾ ਫੁਲਕਾ

ਪਤੀ, ‘‘ਕੀ ਆਲੂ ਬੰਬ ਹੈ?”

ਪਤਨੀ, ‘‘ਦੀਵਾਲੀ ਤਾਂ ਅਜੇ ਦੂਰ ਹੈ, ਆਲੂ ਬੰਬ ਕਿਉਂ ਚਾਹੀਦਾ ਹੈ?”
ਪਤੀ, ‘‘ਤੇਰੇ ਪੇਕਿਆਂ ਤੋਂ ਆਇਆ ਲੱਡੂ ਤੋੜਨਾ ਹੈ।”
*********
ਪੱਪੂ ਵਿਆਹ ਲਈ ਕੁੜੀ ਦੇਖਣ ਗਿਆ। ਉਥੇ ਪਹੁੰਚ ਕੇ ਉਹ ਬੋਲਿਆ, ‘‘ਬਹੁਤ ਗਰਮੀ ਲੱਗ ਰਹੀ ਹੈ।”
ਕੁੜੀ ਦਾ ਪਿਓ ਬੋਲਿਆ, ‘‘ਬੇਟਾ, ਸ਼ਰਾਬ ਪੀਂਦਾ ਏਂ?”
ਪੱਪੂ, ‘‘ਉਹ ਬਾਅਦ ‘ਚ ਪੀਵਾਂਗਾ, ਅਜੇ ਕੋਲਡ ਡ੍ਰਿੰਕ ਮੰਗਵਾ ਦਿਓ।”
*********
ਜੀਵਨ, ‘‘ਓਏ, ਹੱਸੀ ਕਿਉਂ ਜਾ ਰਿਹਾ ਏਂ?”
ਪ੍ਰੀਤਮ, ‘‘ਹੱਦ ਹੈ ਯਾਰਾ, 20 ਦਿਨ ਪਹਿਲਾਂ ਮੇਰੀ ਮਾਂ ਨੇ ਮੇਰੀ ਫਟੀ ਹੋਈ ਜੀਨਸ ਭਾਂਡਿਆਂ ਵਾਲੀ ਨੂੰ ਦੇ ਦਿੱਤੀ ਸੀ ਅਤੇ ਅੱਜ ਉਹੋ ਜੀਨਸ ਮੈਨੂੰ ਆਨਲਾਈਨ ਖਰੀਦਦਾਰੀ ਵਿੱਚ ‘ਟੌਰਨ ਜੀਨਸ’ ਦੇ ਨਾਂਅ ‘ਤੇ ਵਾਪਸ ਮਿਲ ਗਈ।”