ਹਲਕਾ ਫੁਲਕਾ

ਪ੍ਰਵੀਨ ਦੇ ਜਨਮ ਦਿਨ ‘ਤੇ ਸ਼ਾਮ ਨੇ ਪੁੱਛਿਆ, ‘‘ਤੈਨੂੰ ਕੀ ਗਿਫਟ ਚਾਹੀਦਾ ਹੈ?”

ਪ੍ਰਵੀਨ ਦੀ ਇੱਛਾਂ ਕਾਰ ਲੈਣ ਦੀ ਸੀ। ਇਸ਼ਾਰਿਆਂ ਵਿੱਚ ਕਿਹਾ, ‘‘ਮੈਨੂੰ ਅਜਿਹੀ ਚੀਜ਼ ਦਿਵਾਓ। ਜਿਸ ਉੱਤੇ ਮੇਰੇ ਸਵਾਰ ਹੁੰਦਿਆਂ ਹੀ ਉਹ 2 ਸੈਕਿੰਡ ਵਿੱਚ 0 ਤੋਂ 80 ‘ਤੇ ਪਹੁੰਚ ਜਾਵੇ।”
ਸ਼ਾਮ ਨੇ ਉਸ ਨੂੰ ਭਾਰ ਤੋਲਣ ਵਾਲੀ ਮਸ਼ੀਨ ਲਿਆ ਕੇ ਦੇ ਦਿੱਤੀ।
********
ਨੀਰਜ, ‘‘ਤੂੰ ਮੈਨੂੰ ਪਿਆਰ ਕਰਦੀ ਏਂ?”
ਪ੍ਰਿਆ, ‘‘ਹਾਂ ਮੈਂ ਤੁਹਾਡੇ ਲਈ ਕੁਝ ਵੀ ਕਰ ਸਕਦੀ ਹਾਂ।”
ਨੀਰਜ, ‘‘ਸੱਚ।”
ਪ੍ਰਿਆ, ‘‘ਹਾਂ ਬਿਲਕੁਲ।”
ਨੀਰਜ, ‘‘ਚੱਲ ਫਿਰ ਫਟਾਫਟ 47 ਦਾ ਪਹਾੜਾ ਸੁਣਾ।”
********
ਦੋ ਪਾਗਲ ਕ੍ਰਿਕਟ ਮੈਚ ਦੇਖ ਰਹੇ ਸਨ। ਪਲੇਅਰ ਨੇ ਛੱਕਾ ਮਾਰਿਆ ਤਾਂ ਪਹਿਲਾ ਪਾਗਲ ਬੋਲਿਆ, ‘‘ਵਾਹ ਕੀ ਗੋਲ ਕੀਤਾ ਹੈ?”
ਦੂਜਾ ਪਾਗਲ, ‘‘ਗੋਲ ਇਸ ਖੇਡ ਵਿੱਚ ਨਹੀਂ, ਕ੍ਰਿਕਟ ‘ਚ ਹੁੰਦਾ ਹੈ।”