ਹਲਕਾ ਫੁਲਕਾ

ਸੋਨੂੰ, ‘‘ਜਿਵੇਂ ਜਿਵੇਂ ਉਮਰ ਵਧਦੀ ਹੈ, ਦਿਨੋ ਦਿਨ ਇਨਸਾਨ ਅਮੀਰ ਬਣਦਾ ਜਾਂਦਾ ਹੈ।”

ਮਹਿੰਦਰ, ‘‘ਉਹ ਕਿਵੇਂ?”
ਸੋਨੂੰ, ‘‘ਚਾਂਦੀ ਵਾਲਾਂ ਵਿੱਚ, ਸੋਨਾ ਦੰਦਾਂ ਵਿੱਚ, ਮੋਤੀ ਅੱਖਾਂ ਵਿੱਚ, ਸ਼ੱਕਰ ਖੂਨ ਵਿੱਚ ਅਤੇ ਮਹਿੰਗੇ ਪੱਥਰ ਕਿਡਨੀ ‘ਚ ਮਿਲ ਜਾਂਦੇ ਹਨ।”
********
ਮਿੰਨੀ, ‘‘ਕਿੰਨੀ ਵੀ ਠੰਢ ਹੋਵੇ, ਮੈਂ ਫਿਰ ਵੀ ਨਹਾਉਂਦੀ ਹਾਂ।”
ਜੁਗਨੂੰ, ‘‘ਮੈਂ ਤਾਂ ਠੰਢ ਵਿੱਚ ਦੋ ਵਾਰ ਨਹਾਉਂਦਾ ਹਾਂ।”
ਮਿੰਨੀ, ‘‘ਵਾਹ! ਤੂੰ ਤਾਂ ਬਹੁਤ ਪਿਆਰਾ ਏਂ।”
ਜੁਗਨੂੰ, ‘‘ਨਹੀਂ ਪਾਗਲੇ, ਮੈਂ ਦੋ ਵਾਰ ਨਹਾਉਂਦਾ ਹਾਂ, ਪਰ ਇੱਕ ਮਹੀਨੇ ਵਿੱਚ।”
********
ਕਮਲ ਨੇ ਘਰ ਦੀ ਘੰਟੀ ਵਜਾਈ ਤਾਂ ਅੰਦਰੋਂ ਇੱਕ ਬੱਚਾ ਆਇਆ। ਕਮਲ, ‘‘ਬੇਟਾ ਘਰ ‘ਚ ਕੋਈ ਵੱਡਾ ਹੈ?’”
ਬੱਚਾ, ‘‘ਅੰਕਲ ਪਾਪਾ ਤਾਂ ਬਾਜ਼ਾਰ ਗਏ ਹਨ। ਵੱਡਾ ਭਰਾ ਕ੍ਰਿਕਟ ਖੇਡਣ ਗਿਆ ਹੈ ਅਤੇ ਮੰਮੀ ਕਿੱਟੀ ਪਾਰਟੀ ‘ਚ ਗਈ ਹੈ।”
ਕਮਲ ਗੁੱਸੇ ਨਾਲ ਬੋਲਿਆ, ‘‘…ਤਾਂ ਬੇਟਾ ਤੂੰ ਘਰ ਕਿਉਂ ਬੈਠਾ ਹੋਇਆ ਹੈਂ? ਤੂੰ ਵੀ ਕਿਤੇ ਚਲੇ ਜਾ।”
ਬੱਚਾ, ‘‘ਅੰਕਲ, ਮੈਂ ਵੀ ਤਾਂ ਆਪਣੇ ਦੋਸਤ ਦੇ ਘਰ ਆਇਆ ਹੋਇਆ ਹਾਂ।”