ਹਲਕਾ ਫੁਲਕਾ

ਪਤੀ ਰੋਜ਼ ਰਾਤ ਨੂੰ ਸ਼ੱਕਰ ਦਾ ਡੱਬਾ ਖੋਲ੍ਹ ਕੇ ਦੇਖਦਾ ਤੇ ਸੌਂ ਜਾਂਦਾ। ਪਤਨੀ ਤੋਂ ਰਿਹਾ ਨਾ ਗਿਆ ਅਤੇ ਉਸ ਨੇ ਪਤੀ ਤੋਂ ਪੁੱਛ ਹੀ ਲਿਆ, ‘‘ਕਿਉਂ ਜੀ, ਇਹ ਰੋਜ਼-ਰੋਜ਼ ਤੁਸੀਂ ਸ਼ੱਕਰ ਦਾ ਡੱਬਾ ਖੋਲ੍ਹ ਕੇ ਕੀ ਦੇਖਦੇ ਹੋ?”

ਪਤੀ, ‘‘ਡਾਕਟਰ ਨੇ ਕਿਹਾ ਹੈ ਕਿ ਘਰ ਵਿੱਚ ਰੋਜ਼ ਰਾਤ ਨੂੰ ਸ਼ੂਗਰ ਚੈੱਕ ਕਰ ਲਿਆ ਕਰੋ।”
********
ਕੁੜੀ, ‘‘ਹੈਲੋ ਡਾਰਲਿੰਗ, ਕੀ ਕਰ ਰਿਹਾ ਏਂ?”
ਮੁੰਡਾ, ‘‘ਸ਼ੇਵ ਕਰ ਰਿਹਾ ਹਾਂ।”
ਕੁੜੀ, ‘‘ਕੀ ਗੱਲ ਹੈ, ਜਦੋਂ ਵੀ ਮੈਂ ਤੈਨੂੰ ਫੋਨ ਕਰਦੀ ਹਾਂ ਤੂੰ ਸ਼ੇਵ ਕਰ ਰਿਹਾ ਹੁੰਦਾ ਏੇਂ। ਦਿਨ ਵਿੱਚ ਕਿੰਨੀ ਵਾਰ ਸ਼ੇਵ ਕਰਦਾ ਏਂ?”
ਮੁੰਡਾ, ‘‘30-40 ਵਾਰ।”
ਕੁੜੀ, ‘‘ਤੂੰ ਪਾਗਲ ਏਂ?”
ਮੁੰਡਾ, ‘‘ਨਹੀਂ ਜਾਨੂੰ, ਮੈਂ ਬਾਰਬਰ ਦਾ ਕੰਮ ਕਰਦਾ ਹਾਂ।”
********
ਪੱਪੂ, ‘‘ਮਾਂ, ਕੀ ਤੁਸੀਂ ਮੈਨੂੰ ਪੈਦਾ ਹੋਣ ਤੋਂ ਪਹਿਲਾਂ ਦੇਖਿਆ ਸੀ?”
ਮਾਂ, ‘‘ਨਹੀਂ ਬੇਟਾ।”
ਪੱਪੂ, ‘‘…ਤਾਂ ਫਿਰ ਪੈਦਾ ਹੋਣ ਤੋਂ ਬਾਅਦ ਤੁਸੀਂ ਮੈਨੂੰ ਪਛਾਣਿਆ ਕਿਵੇਂ?”